Meanings of Punjabi words starting from ਚ

ਸੰ. चचेण्डा ਇੱਕ ਬੇਲ ਅਤੇ ਉਸ ਦਾ ਕਕੜੀ ਦੀ ਕ਼ਿਸਮ ਦਾ ਲੰਮਾ ਫਲ ਜਿਸ ਦੇ ਉੱਪਰ ਚਿੱਟੇ ਦਾਗ਼ ਹੁੰਦੇ ਹਨ. ਇਹ ਗਰਮੀ ਅਤੇ ਵਰਖਾ ਦੀ ਰੁੱਤ ਵਿੱਚ ਹੋਇਆ ਕਰਦਾ ਹੈ. ਇਸ ਦੀ ਤਰਕਾਰੀ ਬਣਦੀ ਹੈ. Snake gourd.


ਸੰ छच्छ्न्दरि ਛੱਛੂੰਦਰਿ. ਸੰਗ੍ਯਾ- ਚੂਹੇ ਦੀ ਇੱਕ ਜਾਤਿ, ਜਿਸ ਤੋਂ ਵੱਡੀ ਦੁਰਗੰਧ ਆਉਂਦੀ ਹੈ. ਇਹ ਪ੍ਰਸਿੱਧ ਹੈ ਕਿ ਜੇ ਸੱਪ ਚਕਚੂੰਦਰ ਨੂੰ ਫੜ ਲਵੇ, ਤਦ ਦੁਰਗੰਧ ਕਾਰਣ ਖਾ ਨਹੀਂ ਸਕਦਾ, ਅਤੇ ਖਾਣ ਤੋਂ ਕੋੜ੍ਹੀ ਹੋ ਜਾਂਦਾ ਹੈ. ਜੇ ਛੱਡ ਦੇਵੇ ਤਦ ਚਕਚੂੰਧਰ ਸੱਪ ਦੇ ਨੇਤ੍ਰ ਭੰਨ ਦਿੰਦੀ ਹੈ. "ਗਹੀ ਫਨੀ ਚਚੂੰਧਰੰ ਤਜੀ ਨ ਖਾਇ ਯੌਂ ਭਯੋ." (ਨਾਪ੍ਰ) ਦੇਖੋ, ਛਛੂੰਦਰ। ੨. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ ਜੋ ਚਚੂੰਧਰ ਵਾਂਙ ਨੱਠੀ ਫਿਰਦੀ ਹੈ.


ਵਿ- ਚਾਚੇ ਦਾ. ਚਾਚੇ ਨਾਲ ਸੰਬੰਧਿਤ, ਜਿਵੇਂ- ਚਚੇਰਾ ਭਾਈ.


ਨੇਤ੍ਰ. ਦੇਖੋ, ਚਕ੍ਸ਼ੁ, ਚਖ ਅਤੇ ਚੱਛੁ.


ਸੰ. चक्षुर्हिन् ਚਕ੍ਸ਼ੁਰ੍‍ਹਨ. ਇੱਕ ਦੈਤ ਜੋ ਦ੍ਰਿਸ੍ਟੀ ਨਾਲ ਹੀ ਵੈਰੀ ਨੂੰ ਨਾਸ਼ ਕਰ ਦਿੰਦਾ ਸੀ। ੨. ਸੰ. चिक्षुर ਚਿਕ੍ਸ਼ੁਰ ਇੱਕ ਦੈਤ ਜਿਸ ਦਾ ਯੁੱਧ ਦੁਰਗਾ ਨਾਲ ਹੋਇਆ. ਦੇਖੋ, ਦੇਵੀ ਭਾਗਵਤ, ਸਕੰਧ ੫, ਅਃ ੧੪. "ਚਛਰਾਸੁਰ ਮਾਰਣ." (ਅਕਾਲ) ਦੇਖੋ, ਚਿੱਛੁਰ.


ਸੰ. ਚਕ੍ਸ਼ੁ. ਸੰਗ੍ਯਾ- ਨੇਤ੍ਰ. ਅੱਖ. ਚਸ਼ਮ.


ਸੰਗ੍ਯਾ- ਚਨਾਬ (ਚੰਦ੍ਰਭਾਗਾ) ਅਤੇ ਜੇਹਲਮ (ਵਿਤਸ੍ਤਾ) ਦੇ ਮੱਧ ਦਾ ਦੋਆਬ। ੨. ਸੰ. चर्य्य ਚਰ੍‍ਯ. ਕਰਨ ਯੋਗ੍ਯ ਕਰਮ. ਆਚਾਰ. ਕੰਮ ਕਰਨ ਦਾ ਵੱਲ. "ਚਜ ਆਚਾਰ ਕਿਛੁ ਬਿਧਿ ਨਹੀਂ ਜਾਨੀ." (ਆਸਾ ਮਃ ੫) ਦੇਖੋ, ਚਜੁ.