Meanings of Punjabi words starting from ਛ

ਸੰਗ੍ਯਾ- ਛੀ ਮਾਸ਼ੇ ਸੁਵਰਣ ਦੀ ਮੁਹਰ. ਉਹ ਸੁਵਰਣਮੁਦ੍ਰਾ, ਜਿਸ ਦਾ ਤੋਲ ਛੀ ਮਾਸ਼ੇ ਹੋਵੇ। ੨. ਵਿ- ਛੀ ਮਹੀਨੇ ਨਾਲ ਹੈ ਜਿਸ ਦਾ ਸੰਬੰਧ. ਛੇਮਾਹਾ.


ਸੰਗ੍ਯਾ- ਛੀ ਮਹੀਨੇ ਪਿੱਛੋਂ ਮਿਲਣ ਵਾਲੀ ਤਨਖ਼੍ਵਾਹ ਅਥਵਾ ਉਪਜੀਵਿਕਾ. ਦੇਖੋ, ਛਿਮਾਹੀ। ੨. ਵਿ- ਛੀ ਮਹੀਨੇ ਦਾ (ਦੀ).


ਕ੍ਸ਼੍‌ਰਮਾਚਰ. ਪ੍ਰਿਥਿਵੀ ਤੇ ਫਿਰਨ ਵਾਲਾ। ੨. ਭਾਵ- ਮਨੁੱਖ. ਦੇਖੋ, ਛਮਿਛਰੀ.


ਵਿ- ਕ੍ਸ਼੍‍ਮਾ ਰੱਖਣ ਵਾਲਾ. ਖਿਮਾਵਾਨ। ੨. ਸੰਗ੍ਯਾ- ਕ੍ਸ਼੍‍ਮਾ੍ (ਪ੍ਰਿਥਿਵੀ) ਧਾਰਨ ਵਾਲਾ, ਸ਼ੇਸਨਾਗ। ੩. ਪ੍ਰਿਥਿਵੀਪਤਿ, ਰਾਜਾ. (ਸਨਾਮਾ) ੪. ਭੂਧਰ. ਪਹਾੜ.


ਸੰਗ੍ਯਾ- ਪ੍ਰਿਥਿਵੀ ਦੇ ਧਾਰਨ ਵਾਲਾ ਰਾਜਾ, ਉਸ ਦੀ ਸੈਨਾ. (ਸਨਾਮਾ)


ਸੰ. ਕ੍ਸ਼੍‍ਮਾਪਨ. ਸੰਗ੍ਯਾ- ਕ੍ਸ਼੍‍ਮਾ (ਖਿਮਾ) ਕਰਨ ਦਾ ਭਾਵ. ਮੁਆ਼ਫ਼ੀ। ੨. ਮੁਆ਼ਫ਼ ਕਰਾਉਣਾ.


ਵਿ- ਕ੍ਸ਼੍‍ਮਾ (ਖਿਮਾ) ਰੱਖਣ ਵਾਲਾ। ੨. ਕ੍ਸ਼੍‍ਮਾ੍ (ਪ੍ਰਿਥਿਵੀ) ਨਾਲ ਸੰਬੰਧ ਰੱਖਣ ਵਾਲਾ. (ਸਨਾਮਾ)


ਸੰਗ੍ਯਾ- ਕ੍ਸ਼੍‍ਮਾ੍ (ਪ੍ਰਿਥਿਵੀ) ਦਾ ਸ੍ਵਾਮੀ ਰਾਜਾ, ਉਸ ਦੀ ਸੈਨਾ. (ਸਨਾਮਾ)


ਕ੍ਸ਼੍‌ਹ੍ਹਮਾ (ਪ੍ਰਿਥਿਵੀ) ਤੇ ਫਿਰਣ ਵਾਲਿਆਂ ਸੰਬੰਧੀ. ਭਾਵ- ਪਿਤਰਾਂ ਨਿਮਿੱਤ. "ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ." (ਆਸਾ ਮਃ ੧) ਇੱਕ ਪਿੰਡ ਲੋਕੀ (ਦੇਵਤਿਆਂ) ਨਿਮਿੱਤ ਅਤੇ ਦੂਜੇ ਕ੍ਸ਼੍‍ਮਾਚਰ (ਪਿੱਤਰਾਂ) ਲਈ. ਦੇਖੋ, ਲੋਕੀ। ੨. ਦੇਖੋ, ਜੈਨ.


ਸੰ. ਕ੍ਸ਼੍‍ਮੀ. ਵਿ- ਕ੍ਸ਼੍‍ਮਾ (ਖਿਮਾ) ਵਾਨ. ਸਹਨਸ਼ੀਲ. "ਛਮੀ ਪੁਰਸ ਕੇ ਕਾਜ ਉਦਾਰਾ। ਨਸ੍ਟ ਹੋਤ ਜਿਮ ਅਗਨੀ ਪਾਰਾ." (ਗੁਪ੍ਰਸੂ) ੨. ਕ੍ਸ਼੍‍ਮਾਪਨ ਕੀਤੀ। ਮੁਆ਼ਫ਼ ਕੀਤੀ. "ਨਹਿ ਜਾਤ ਛਮੀ." (ਕ੍ਰਿਸਨਾਵ)


ਵਿ- ਕ੍ਸ਼੍‍ਮਾ (ਖਿਮਾ) ਕਰਨ ਵਾਲਾ.