Meanings of Punjabi words starting from ਟ

ਵਿ ਅਤੇ ਸਰਵ- ਕੋਈ. ਵਿਰਲਾ. ਵਿਰਲੀ. ਕੋਈ ਕੋਈ. "ਟਾਂਵੀਂ ਤੁਪ ਚਲੈ ਕਬ ਕਬੈ." (ਗੁਪ੍ਰਸੂ)


ਸੰ. टिक् ਧਾ- ਟਿਕਾਉਣਾ। ੨. ਸੰਗ੍ਯਾ- ਟੇਕ. ਆਧਾਰ. "ਟਿਕ ਏਕਸ ਕੀ." (ਪ੍ਰਭਾ ਅਃ ਮਃ ੧) ੩. ਸੋਟੀ. ਟੋਹਣੀ. ਲਾਠੀ. "ਅੰਧੁਲੇ ਕਉ ਟਿਕ." (ਧਨਾ ਮਃ ੫)


ਟਿਕਦੀ. ਠਹਿਰਦੀ. "ਬਿਨੁ ਨਾਵੈ ਮਨੁ ਟੇਕੁ ਨ ਟਿਕਈ." (ਸਿਧਗੋਸਟਿ)


ਵਿ- ਟਿਕਾਉਣ ਵਾਲਾ. ਠਹਿਰਾਉਣ ਵਾਲਾ। ੨. ਟਿਕਾਇਆ ਹੋਇਆ. "ਇਕ ਖਿਨੁ ਮਨੂਆ ਟਿਕੈ ਨ ਟਿਕਈਆ." (ਬਿਲਾ ਅਃ ਮਃ ੪)


ਅੰ Ticket. ਰੇਲ, ਤਮਾਸ਼ਾਘਰ ਆਦਿ ਦੇ ਮਹ਼ਿਸੂਲ ਦੀ ਅਦਾਇਗੀ ਅਥਵਾ ਕਿਸੇ ਸਭਾ ਸਮਾਜ ਵਿੱਚ ਪ੍ਰਵੇਸ਼ ਹੋਣ ਦਾ ਪ੍ਰਮਾਣਪਤ੍ਰ। ੨. ਡਾਕ ਦਾ ਸਟੈਂਪ (stamp). ਸਨ ੧੮੬੨ ਵਿੱਚ Messrs Thos De La Rue & Co. ਨੇ ਸਰਕਾਰ ਤੋਂ ਠੇਕਾ ਲੈ ਕੇ ਹਿਦੁਸਤਾਨ ਲਈ Postage stamps ਬਣਾਉਣੇ ਸ਼ੁਰੂ ਕੀਤੇ. ਨਵੰਬਰ ੧੯੨੫ ਤੋਂ ਇਹ ਟਿਕਟ ਕਲਕੱਤੇ ਸਰਕਾਰੀ ਟਕਸਾਲ (Mint) ਵਿੱਚ ਬਣਨ ਲੱਗੇ ਹਨ.