Meanings of Punjabi words starting from ਢ

ਸੰ. दुण्डा ਸੰਗ੍ਯਾ- ਪੁਰਾਣਕਥਾ ਅਨੁਸਾਰ ਹਿਰਨ੍ਯਕਸ਼ਿਪੁ ਦੀ ਭੈਣ, ਜਿਸ ਦਾ ਦੂਜਾ ਨਾਮ ਹੋਲਿਕਾ ਹੈ. ਇਸ ਨੂੰ ਸ਼ਿਵ ਦਾ ਵਰ ਸੀ ਕਿ ਉਹ ਕਦੇ ਅੱਗ ਵਿੱਚ ਨਹੀਂ ਸੜੇਗੀ. ਢੁੰਡਾ ਪ੍ਰਹਲਾਦ ਨੂੰ ਗੋਦੀ ਲੈ ਕੇ ਅੱਗ ਵਿੱਚ ਬੈਠ ਗਈ, ਪ੍ਰਹਲਾਦ ਕਰਤਾਰ ਦੀ ਕ੍ਰਿਪਾ ਨਾਲ ਬਚ ਗਿਆ ਅਤੇ ਢੁੰਡਾ ਸੁਆਹ ਦੀ ਢੇਰੀ ਹੋ ਗਈ. ਹਿੰਦੂ ਲੋਕ ਹੋਰੀ (ਹੋਲਿਕਾ) ਦੇ ਦਿਨਾਂ ਵਿੱਚ ਇਸੇ ਢੁੰਡਾ ਦੀ ਸੁਆਹ ਉਡਾਇਆ ਕਰਦੇ ਹਨ.


ਸੰ. ਸੰਗ੍ਯਾ- ਗਣੇਸ਼. ਗਜਾਨਨ. ਕਾਸ਼ੀਖੰਡ ਵਿੱਚ ਲਿਖਿਆ ਹੈ ਕਿ ਸਾਰੇ ਵਿਦ੍ਯਾ- ਤਤ੍ਵ ਗਣੇਸ਼ ਦੇ ਢੂੰਢੇ ਹੋਏ ਹਨ, ਇਸ ਲਈ ਇਹ ਨਾਮ ਹੈ.


ਜੈਪੁਰ ਦੇ ਆਸ ਪਾਸ ਦਾ ਇਲਾਕਾ.


ਟੋਲਾ ਝੁੰਡ ਗਰੋਹ, ਜਥਾ.