Meanings of Punjabi words starting from ਤ

ਕ੍ਰਿ- ਤਕ੍ਸ਼੍‍ਣ ਕਰਾਉਣਾ. ਕਟਵਾਉਣਾ. ਛਿਲਵਾਉਣਾ. "ਆਪ ਤਛਾਵਹਿ ਦੁਖ ਸਰਹਿ." (ਵਾਰ ਰਾਮ ੧. ਮਃ ੧) ਦੇਖੋ, ਤਛਣ.


ਤੱਛ (ਕੱਟ) ਕੇ ਕੀਤਾ ਹੋਇਆ ਟੁਕੜਾ. ਕੱਟਵੱਢ. "ਤਛਾਮੁੱਛ ਤਰਵਾਰਨ ਕਰਕੈ." (ਨਾਪ੍ਰ)


ਤਤ- ਕ੍ਸ਼੍‍ਣ ਉਸੇ ਵੇਲੇ. ਦੇਖੋ, ਤੱਛਨ. "ਤਛਿਨ ਮ੍ਰਿਤਕ ਹ੍ਵੈ ਪਰਈਂ." (ਚਰਿਤ੍ਰ ੧੫੧)


ਸੰਗ੍ਯਾ- ਦਾਲਚੀਨੀ ਦੀ ਜਾਤਿ ਦਾ ਇੱਕ ਬਿਰਛ, ਜੋ ਮਾਲਾਬਾਰ ਅਤੇ ਪੂਰਵ ਬੰਗਾਲ ਵਿੱਚ ਬਹੁਤ ਹੁੰਦਾ ਹੈ. ਇਸ ਦੇ ਪੱਤੇ ਦਾ ਨਾਮ ਤੇਜਪਤ੍ਰ ਹੈ. ਤਜ ਦਾ ਇ਼ਤਰ ਭੀ ਉੱਤਮ ਹੁੰਦਾ ਹੈ ਅਤੇ ਇਸ ਦੀ ਛਿੱਲ ਅਰ ਪੱਤੇ ਅਨੇਕ ਦਵਾਈਆਂ ਵਿੱਚ ਵਰਤੀਦੇ ਹਨ. L. Laurus Cassia. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਰੀਹ ਅਤੇ ਸੋਜ ਦੂਰ ਕਰਦਾ ਹੈ. ਨਜਲੇ ਨੂੰ ਦਬਾਉਂਦਾ ਹੈ. ਸਿਰਕੇ ਨਾਲ ਘਸਾਕੇ ਲੇਪ ਕੀਤਾ ਪੀੜ ਅਤੇ ਸੋਜ ਨੂੰ ਹਟਾਉਂਦਾ ਹੈ। ੨. ਦੇਖੋ, ਤਜਨਾ। ੩. ਦੇਖੋ, ਤਜਿ। ੪. ਦੇਖੋ, ਤ੍ਯਜ.


ਵਿ- ਤ੍ਯਾਗਣ ਕਰੈਯਾ. ਤ੍ਯਜਨ ਵਾਲਾ। ੨. ਜੰਗ ਛੱਡਣ ਵਾਲਾ, ਭਗੌੜਾ. "ਤਜਈਯਾ ਜ੍ਯੋਂ ਨਸਾਤ ਹੈਂ." (ਕ੍ਰਿਸਨਾਵ)


ਅ਼. [تجہیِز] ਸੰਗ੍ਯਾ- ਤਿਆਰੀ ਕਰਨੀ। ੨. ਖੱਫ਼ਣ ਕਾਠ ਤਿਆਰ ਕਰਨ ਦੀ ਕ੍ਰਿਯਾ.


ਅ਼. [تزکرہ] ਤਜਕਰਾ. ਜਿਕਰ ਕਰਨ ਦੀ ਕ੍ਰਿਯਾ। ੨. ਉਹ ਗ੍ਰੰਥ, ਜਿਸ ਵਿਚ ਕਿਸੇ ਦਾ ਜਿਕਰ (ਹ਼ਾਲ) ਹੋਵੇ.


ਸੰ. त्यज. ਧਾ- ਛੱਡਣਾ, ਤ੍ਯਾਗ ਕਰਨਾ). ਸੰ. ਤ੍ਯਜਨ. ਸੰਗ੍ਯਾ- ਤ੍ਯਾਗਣ ਦਾ ਭਾਵ. ਤ੍ਯਾਗ. "ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ! ਸੋ ਕਿਉ ਤਜਣਾਜਾਇ?" (ਆਸਾ ਛੰਤ ਮਃ ੫) "ਗੁਰਗਿਆਨ ਅਗਿਆਨ ਤਜਾਇ." (ਸ੍ਰੀ ਮਃ ੩) "ਤਜਿਓ ਮਨ ਤੇ ਅਭਿਮਾਨੁ." (ਮਾਰੂ ਮਃ ੫) "ਜਿਹ ਬਿਖਿਆ ਸਗਲੀ ਤਜੀ." (ਸ. ਮਃ ੯)