nan
ਫ਼ਾ. [دگلہ] ਦਗਲਹ. ਸੰਗ੍ਯਾ- ਕੋਟ. ਕੁੜਤੀ. "ਪਹਿਰਉ ਨਹੀ ਦਗਲੀ ਲਗੈ ਨ ਪਾਲਾ" (ਆਸਾ ਕਬੀਰ) ਇੱਥੇ ਦਗਲੀ ਤੋਂ ਭਾਵ ਦੇਹ ਹੈ, ਪਾਲਾ ਦਾ ਅਰਥ ਯਮਦੰਡ ਹੈ.
nan
ਸੰਗ੍ਯਾ- ਉੱਚੀ ਧਰਤੀ. ਟਿੱਬਾ। ੨. ਦੇਖੋ, ਦਗਰਾ.
nan
ਫ਼ਾ. [دغا] ਸੰਗ੍ਯਾ- ਫਲ. ਕਪਟ. ਧੋਖਾ.
ਕ੍ਰਿ- ਦਗਧ ਕਰਾਉਣਾ. ਤੋਪ ਆਦਿ ਨੂੰ ਅੱਗ ਦਿਵਾਉਣੀ। ੨. ਤੱਤੀ ਧਾਤੁ ਨਾਲ ਸ਼ਰੀਰ ਤੇ ਦਾਗ਼ ਲਵਾਉਣਾ. ਦੇਖੋ, ਦਗਾਨਾ.
ਦਾਗ਼ ਹੈ. ਚਿੰਨ੍ਹ ਹੈ. "ਮਾਥੈ ਮੇਰੇ ਦਗਾਈ." (ਰਾਮ ਕਬੀਰ) ਸਨਮੁਖ ਸ਼ਸਤ੍ਰ ਖਾਕੇ ਮੈਂ ਮੱਥੇ ਤੇ ਜ਼ਖਮ ਦਾ ਚਿੰਨ੍ਹ ਲਵਾਇਆ ਹੈ। ੨. ਪ੍ਰਜ੍ਵਲਿਤ ਕੀਤੀ. ਮਚਾਈ। ੩. ਸੰਗ੍ਯਾ- ਦਾਗਣ ਦੀ ਕ੍ਰਿਯਾ। ੪. ਦਾਗਣ ਦੀ ਮਜ਼ਦੂਰੀ.
nan
ਕ੍ਰਿ- ਦਾਗ਼ ਲਗਾਉਣਾ. ਧਾਤੁ ਨੂੰ ਤਪਾਕੇ ਸ਼ਰੀਰ ਤੇ ਦਾਗ਼ ਲਾਉਣਾ. ਪੁਰਾਣੇ ਜ਼ਮਾਨੇ ਗ਼ੁਲਾਮਾਂ ਦੇ ਮੱਥੇ ਦਾਗ਼ ਦਿੱਤਾ ਜਾਂਦਾ ਸੀ, ਜਿਸ ਤੋਂ ਉਨ੍ਹਾਂ ਦੀ ਪਛਾਣ ਹੁੰਦੀ ਸੀ। ੨. ਦਾਗਿਆ. ਦਾਗ਼ ਲਗਾਇਆ. "ਹਮਰੈ ਮਸਤਕਿ ਦਾਗ ਦਗਾਨਾ." (ਗਉ ਮਃ ੪)
ਦੇਖੋ, ਦਗਬਾਜ.
nan