Meanings of Punjabi words starting from ਫ

ਅੰ. Furlong. ਮੀਲ ਦਾ ਅੱਠਵਾਂ ਹਿੱਸਾ, ਅਥਵਾ ੨੨੦ ਗਜ਼ ਦੀ ਲੰਬਾਈ.


ਸੰਗ੍ਯਾ- ਦੋ ਆਦਮੀ ਫੜਕੇ ਜਿਸ ਨੂੰ ਵਾਹੁੰਦੇ ਹਨ, ਐਸੀ ਆਰੀ। ੨. ਰਿਆਸਤ ਪਟਿਆਲਾ, ਨਜਾਮਤ ਤਸੀਲ ਬਰਨਾਲਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਬਰਨਾਲੇ ਤੋਂ ਤਿੰਨ ਮੀਲ ਦੱਖਣ ਹੈ. ਇਸ ਪਿੰਡ ਤੋਂ ਦੱਖਣ ਪੂਰਵ ਪਾਸ ਹੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਇੱਕ ਰਾਤ ਇੱਥੇ ਵਿਰਾਜੇ ਹਨ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਰਿਆਸਤ ਪਟਿਆਲੇ ਵੱਲੋਂ ੩੫ ਘੁਮਾਉਂ ਜ਼ਮੀਨ ਅਤੇ ੮੪ ਰੁਪਯੇ ਨਕਦ ਜਾਗੀਰ ਹੈ. ਪੁਜਾਰੀ ਸਿੰਘ ਹੈ. ਹੁਣ ਇੱਥੋਂ ਦੀ ਸੰਗਤਿ ਵਡਾ ਦਰਬਾਰ ਬਣਾਉਣ ਦੇ ਆਹਰ ਵਿੱਚ ਹੈ.#ਫਰਵਾਹੀ ਵਿੱਚ ਭਾਈ ਥੰਮਨ ਸਿੰਘ ਪ੍ਰਤਾਪੀ ਸਿੱਖ ਹੋਇਆ ਹੈ ਉਸ ਦਾ ਮੰਦਿਰ ਭੀ ਮਾਲਵੇ ਵਿੱਚ ਯਾਤ੍ਰਾ ਦਾ ਅਸਥਾਨ ਮੰਨਿਆ ਗਿਆ ਹੈ. ਦੇਖੋ, ਥੰਮਨ ਸਿੰਘ.


ਫਰਾਂਸ (France) ਦਾ ਸੰਖੇਪ. "ਫਰਾ ਕੇ ਫਿਰੰਗੀ." (ਅਕਾਲ) ੨. ਯੂ. ਪੀ. ਵਿੱਚ ਜਿਲਾ ਮੈਨਪੁਰੀ ਦਾ ਇੱਕ ਨਗਰ। ੩. ਦੇਖੋ, ਫਲ੍ਹਾ.