Meanings of Punjabi words starting from ਰ

ਅ਼. [رقیب] ਵਿ- ਨਿਗਹਬਾਨ. ਤਾੜ ਵਿੱਚ ਰੱਖਣ ਵਾਲਾ। ੨. ਮੁਕ਼ਾਬਲਾ ਕਰਨ ਵਾਲਾ। ੩. ਪਰਸਪਰ ਉਹ ਦੋ ਆਦਮੀ, ਜੋ ਇੱਕ ਹੀ ਪਿਆਰੇ ਨਾਲ ਪ੍ਰੇਮ ਕਰਨ ਵਾਲੇ ਹੋਣ ਅਰ ਆਪਵਿੱਚੀ ਈਰਖਾ ਰਖਦੇ ਹੋਣ.


ਫ਼ਾ. [رقیبی] ਸੰਗ੍ਯਾ- ਰਕ਼ੀਬਪਨ. ਦੇਖੋ, ਰਕ਼ੀਬ.


ਫ਼ਾ. [رکیب] ਸੰਗ੍ਯਾ- ਥਾਲ. ਥਾਲੀ. ਇਮਾਲਹ ਹੋਕੇ ਰਕਾਬ ਦਾ ਰਕੇਬ ਹੋ ਗਿਆ ਹੈ, ਜਿਵੇਂ- ਕਿਤਾਬ ਦਾ ਕਤੇਬ. "ਸਿਪਰਨ ਕੇ ਬਡ ਹੋਇ ਰਕੇਬ." (ਗੁਪ੍ਰਸੂ) ਢਾਲਾਂ ਦੇ ਵਡੇ ਰਕੇਬ ਹੋਗਏ.


ਖਾਣ ਪਿੱਛੇ ਧਾਰਣ ਕੀਤਾ ਮਜਹਬ ਟੁਕੜੇ ਪੁਰ ਬਦਲ ਜਾਣ ਵਾਲਾ ਧਰਮ. ਹਰਦੇਗੀ ਚਮਚ Parasite ਦਾ ਮਤ.