Meanings of Punjabi words starting from ਲ

ਵਿ- ਲਗਣ ਵਾਲੇ. "ਸੇਵਕ ਪਗਿ ਲਗਵਾਰੇ." (ਨਟ ਅਃ ਮਃ ੪)


ਇੱਕ ਸ਼ਿਕਾਰੀ ਪੰਛੀ, ਜੋ ਕਾਲੀ ਅੱਖ ਵਾਲਾ ਹੁੰਦਾ ਹੈ. ਇਹ ਝਗਰ (ਝਗੜ) ਦੀ ਮਦੀਨ ਹੈ. ਇਹ ਨਰ ਮਾਦਾ ਮਿਲਕੇ ਉਸਦਾ ਸ਼ਿਕਾਰ ਕਰਦੇ ਹਨ. ਇਸ ਦਾ ਕੱਦ ਝਗਰ ਨਾਲੋਂ ਵਡਾ ਹੁੰਦਾ ਹੈ. ਲਗੜ ਬਾਰਾਂ ਮਹੀਨੇ ਸ਼ਿਕਾਰ ਕਰਦਾ ਹੈ ਅਤੇ ਚਰਗ ਨਾਲੋਂ ਬਹੁਤ ਵਫਾਦਾਰ ਹੈ. ਇਹ ਸਦਾ ਪੰਜਾਬ ਵਿੱਚ ਰਹਿਂਦਾ ਅਤੇ ਇੱਥੇ ਹੀ ਆਂਡੇ ਦਿੰਦਾ ਹੈ। ਦੇਖੋ, ਸ਼ਿਕਾਰੀ ਪੰਛੀ


ਲੱਗਿਆ. ਲਗਨ ਹੋਇਆ. "ਲਗੜਾ ਸੋ ਨੇਹੁ." (ਵਾਰ ਜੈਤ) ੨. ਦੇਖੋ, ਲਗੜ.


ਲਗਨ. ਹੋਈਆਂ. ਲੱਗੀਆਂ. "ਲਗੜੀਆ ਪਿਰੀਅੰਨਿ ਪੇਖੰਦੀਆ ਨ ਤਿਪੀਆ." (ਵਾਰ ਮਾਰੂ ੨. ਮਃ ੫) ਪਿਆਰੇ ਕੰਨੀ ਅੱਖਾਂ ਲੱਗੀਆਂ ਦੇਖਕੇ ਤ੍ਰਿਪਤ ਨਹੀਂ ਹੋਈਆਂ.


ਵਿ- ਲਗਨ। ੨. ਸੰਬੰਧਿਤ. "ਸਭ ਕਿਛੁ ਤੁਝਹੀ ਹੈ ਲਗਾ." (ਮਾਰੂ ਸੋਲਹੇ ਮਃ ੫) ੩. ਸੰਗ੍ਯਾ- ਤਾਕੁਬ. ਪਿੱਛਾ. "ਤਾਂਕੋ ਲਗਾ ਨ ਤਜ ਤਿਂਹ ਦਯੋ." (ਚਰਿਤ੍ਰ ੧੦੦) ੪. ਦੇਖੋ, ਲੱਗਾ.


ਦੇਖੋ, ਲਗਾ। ੨. ਸੰਗ੍ਯਾ- ਤੁੱਲਤਾ. ਬਰਾਬਰੀ. ਸਮਾਨਤਾ. ਜਿਵੇਂ- ਉਸ ਦਾ ਲੱਗਾ ਕੋਈ ਨਹੀਂ ਖਾਂਦਾ। ੩. ਸੰਬੰਧ। ੪. ਪ੍ਰੇਮ। ੫. ਨੌਕਾ ਚਲਾਉਣ ਦਾ ਡੰਡਾ. ਚੱਪਾ.


ਸੰਗ੍ਯਾ- ਜੁੜਨ ਦਾ ਭਾਵ. ਸੰਬੰਧ. ਮੇਲ. ਲਗਾਵਟ.