Meanings of Punjabi words starting from ਸ

ਸੰਗ੍ਯਾ- ਜੋ ਸ਼ਾਖਾ (ਟਾਹਣੀਆਂ) ਪੁਰ ਮ੍ਰਿਗ (ਵਿਚਰਦਾ ਹੈ). ਬਾਂਦਰ. ਲੰਗੂਰ.


ਦੇਖੋ, ਸਾਖੀ। ੨. ਸਾਕ੍ਸ਼੍ਯ. ਗਵਾਹੀ. ਸ਼ਹਾਦਤ. "ਦਿਨੁ ਰੈਨਿ ਸਾਖਿ ਸੁਨਾਇ." (ਬਿਲਾ ਅਃ ਮਃ ੫)


ਸਾਕ੍ਸ਼ੀ (ਗਵਾਹ) ਹੈ. "ਅੰਤਰਜਾਮੀ ਸਾਖਿਓ." (ਧਨਾ ਮਃ ੫)


ਦੇਖੋ, ਸਾਖਾ। ੨. ਸੰਗ੍ਯਾ- ਸਾਕ੍ਸ਼੍ਯ. ਗਵਾਹੀ. ਸ਼ਹਾਦਤ। ੩. ਮਿਸਾਲ. ਦ੍ਰਿਸ੍ਟਾਂਤ. ਨਜ਼ੀਰ. "ਉਦਕ ਸਮੁੰਦ ਸਲਲ ਕੀ ਸਾਖਿਆ." (ਮਾਰੂ ਕਬੀਰ) ਸਮੁੰਦਰ ਦੇ ਪਾਣੀ ਵਿੱਚ ਉਪਜੇ ਹੋਏ ਤਰੰਗ ਦੀ ਮਾਨਿੰਦ.


ਸੰਗ੍ਯਾ- ਇਤਿਹਾਸ ਅਥਵਾ ਕਥਾ, ਜੋ ਅੱਖੀਂ ਡਿੱਠੀ ਕਹੀ ਗਈ ਹੋਵੇ. "ਸੁਣਹੁ ਜਨ ਭਾਈ, ਹਰਿ ਸਤਿਗੁਰ ਕੀ ਇਕ ਸਾਖੀ." (ਵਾਰ ਸ੍ਰੀ ਮਃ ੪) "ਸੁਣਿ ਸਾਖੀ ਮਨ ਜਪਿ ਪਿਆਰ." (ਬਸੰ ਅਃ ਮਃ ੫) ੨. ਭਾਵ- ਸਿਖ੍ਯਾ. ਨਸੀਹਤ. "ਗੁਰਸਾਖੀ ਜੋਤਿ ਪਰਗਟੁ ਹੋਇ." (ਸੋਹਿਲਾ) ੩. ਸੰ. साक्षिन ਸਾਕ੍ਸ਼ੀ. ਗਵਾਹ. "ਗੁਰੁ ਥੀਆ ਸਾਖੀ ਤਾਂ ਡਿਠਮੁ ਆਖੀ." (ਆਸਾ ਛੰਤ ਮਃ ੫) "ਪਾਪ ਪੁੰਨ ਦੁਇ ਸਾਖੀ ਪਾਸਿ." (ਆਸਾ ਮਃ ੧) "ਤਬ ਸਾਖੀ ਪ੍ਰਭੁ ਅਸਟ ਬਨਾਏ." (ਵਿਚਿਤ੍ਰ) ਦੇਖੋ, ਅਸਟਸਾਖੀ। ੪. ਸਾਕ੍ਸ਼੍ਯ. ਗਵਾਹੀ. ਸ਼ਹਾਦਤ. "ਸਚ ਬਿਨ ਸਾਖੀ ਮੂਲੋ ਨ ਬਾਕੀ." (ਸਵਾ ਮਃ ੧) "ਸੰਤਨ ਕੀ ਸੁਣ ਸਾਚੀ ਸਾਖੀ। ਸੋ ਬੋਲਹਿ ਜੋ ਪੇਖਹਿ ਆਖੀ।।" (ਰਾਮ ਮਃ ੫) ੫. ਸੰ. शाखिन् ਸ਼ਾਖੀ. ਦਰਖ਼ਤ. ਬਿਰਛ. ਟਾਹਣੀਆਂ ਵਾਲਾ. "ਜ੍ਯੋਂ ਅਵਨੀ ਪਰ ਸਫਲ੍ਯੋ ਸਾਖੀ." (ਨਾਪ੍ਰ) ੬. ਵੇਦ, ਜਿਸ ਦੀਆਂ ਬਹੁਤ ਸ਼ਾਖਾ ਹਨ.


ਸਾਕ੍ਸ਼ੀ ਹੈ. "ਸਤਿਗੁਰ ਸਚ ਸਾਖੀਐ." (ਵਾਰ ਸ੍ਰੀ ਮਃ ੪)


ਦੇਖੋ, ਸਾਖ ਅਤੇ ਸਾਖਾ. "ਬਿਨੁ ਹਰਿਰਸ ਰਾਤੇ ਪਤਿ ਨ ਸਾਖੁ." (ਬਸੰ ਅਃ ਮਃ ੧) ਨਾ ਪ੍ਰਤਿਸ੍ਠਾ (ਇੱਜਤ) ਨਾ ਨੇਕ ਸ਼ੁਹਰਤ.