Meanings of Punjabi words starting from ਕ

ਵਿ- ਕਿੰਚਿਤ. ਥੋੜਾ. ਤਨਿਕ. "ਹਮ ਮੂਰਖ ਕਿਛੂ ਨ ਜਾਣਹਾ." (ਆਸਾ ਛੰਤ ਮਃ ੪) ੨. ਸਰਵ- ਕੋਈ ਵਸਤੁ। ੩. ਕੋਈ ਬਾਤ. "ਜੋ ਕਿਛੁ ਕਰਣਾ ਸੋ ਕਰਿ ਰਹਿਆ." (ਵਾਰ ਆਸਾ ਮਃ ੧)


ਕੀਜੀਏ. ਕਰੀਏ. "ਲਖ ਬਾਹੇ ਕਿਆ ਕਿਜਇ?" (ਸਵੈਯੇ ਮਃ ੪. ਕੇ)


ਅ਼. [کِذب] ਕਿਜਬ. ਸੰਗ੍ਯਾ- ਝੂਠ. ਅਸਤ੍ਯ.


ਫ਼ਾ. [کِذبگو] ਕਿਜਬਗੋ. ਵਿ- ਝੂਠ ਬੋਲਣ ਵਾਲਾ. ਅਸਤ੍ਯਵਕਤਾ.


ਕ੍ਰਿ. ਵਿ- ਕੈਸਾ. ਕੇਹੋ ਜੇਹਾ. "ਮੁਖ ਕਿਜੇਹਾ ਤਉ ਧਣੀ?" (ਵਾਰ ਮਾਰੂ ੨. ਮਃ ੫)


ਵਿ- ਕੁਛ. ਕਛੁ. "ਕਿਝੁ ਨ ਬੁਝੈ ਕਿਝੁ ਨ ਸੁਝੈ." (ਸ. ਫਰੀਦ)