Meanings of Punjabi words starting from ਜ

ਦੇਖੋ, ਜ਼ੰਬੂਰਕ। ੨. ਨਟ ਦਾ ਬਾਲਕ. ਨਟਵਟੁ.


ਸੰ. ਸੰਗ੍ਯਾ- ਜਾਮੁਨ ਦਾ ਬਿਰਛ. ਜਾਮਣੂ ਦਾ ਪੇਡ। ੨. ਕੇਵੜਾ. ਕੇਤਕੀ.


ਦੇਖੋ, ਜੰਬੂਆ ਅਤੇ ਜੰਭੂਆ.


ਸੰ. जम्भ ਸੰਗ੍ਯਾ- ਜਾੜ੍ਹ. ਦਾੜ੍ਹ। ੨. ਦਾੜ੍ਹ ਅਤੇ ਦੰਦਾਂ ਦੇ ਮੱਧ ਦਾ ਤਿੱਖਾ ਦੰਦ. ਸੂਆ। ੩. ਪ੍ਰਹਿਲਾਦ ਦਾ ਇੱਕ ਪੁਤ੍ਰ ੪. ਮਹਿਖਾਸੁਰ ਦਾ ਪਿਤਾ, ਜਿਸ ਨੂੰ ਇੰਦ੍ਰ ਨੇ ਮਾਰਿਆ. "ਇੰਦ੍ਰ ਜਿਮ ਜੰਭ ਪਰ." (ਭੂਸਣ) ੫. ਹਿਰਨ੍ਯਕਸ਼ਿਪੁ ਦੈਤ ਦਾ ਇੱਕ ਪੁਤ੍ਰ, ਜਿਸਨੂੰ ਦੁਰਗਾ ਨੇ ਮਾਰਿਆ. "ਨਮੋ ਅੰਬਿਕਾ ਜੰਭਹਾ ਜੋਤਿਰੂਪਾ." (ਚੰਡੀ ੨) ੬. ਰਾਮਾਵਤਾਰ ਅਨੁਸਾਰ ਇੱਕ ਦੈਤ, ਜਿਸ ਨੂੰ ਰਾਮਚੰਦ੍ਰ ਜੀ ਨੇ ਮਾਰਿਆ. "ਵ੍ਯਾਧ ਜੀਤ੍ਯੋ ਜਿਨੈ ਜੰਭ ਮਾਰ੍ਯੋ ਉਨੈ." (ਰਾਮਾਵ)


ਜੰਭ ਦੈਤ ਦੇ ਮਾਰਨ ਵਾਲਾ, ਇੰਦ੍ਰ. ਦੇਖੋ, ਜੰਭ ੪.। ੨. ਦੁਰਗਾ. ਦੇਖੋ, ਜੰਭ ੫। ੩. ਰਾਮਚੰਦ੍ਰ ਜੀ. ਦੇਖੋ, ਜੰਭ ੬.


ਦੇਖੋ, ਜੰਭਿਕਾ.


ਸੰ. जम्भ् ਧਾ- ਅਵਾਸੀ ਲੈਣੀ). ਸੰ. जृम्भण ਸੰਗ੍ਯਾ- ਅਵਾਸੀ ਲੈਣ ਦੀ ਕ੍ਰਿਯਾ. "ਦੇਵਦੱਤ ਜੰਭਣੇ ਕੀ." (ਨਾਪ੍ਰ) ਦੇਵਦੱਤ ਨਾਮਕ ਪ੍ਰਾਣ ਅਵਾਸੀ ਲੈਣ ਲਈ। ੨. ਸੰ. ਜੰਭਨ. ਕੁਚਲਨਾ. ਨਾਸ਼ ਕਰਨਾ.


ਜਿਲਾ ਲਹੌਰ, ਤਸੀਲ ਚੂਨੀਆਂ (ਚੂੰਣੀਆਂ) ਥਾਣਾ ਸਰਾਇਮੁਗ਼ਲ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਛਾਂਗਾਮਾਂਗਾ" ਤੋਂ ਪੰਜ ਮੀਲ ਉੱਤਰ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦ੍ਵਾਰਾ ਹੈ. ਜਾਤ੍ਰੀ ਅਤੇ ਜੰਭਰ ਦੋ ਭਾਈ ਸਨ ਅਰ ਦੋਵੇਂ ਹੀ ਸ਼੍ਰੀ ਗੁਰੂ ਜੀ ਦੇ ਪ੍ਰੇਮੀ ਸਨ. ਇਨ੍ਹਾਂ ਦਾ ਆਪਸ ਵਿੱਚ ਹੱਦ ਕ਼ਾਇਮ ਕਰਨ ਪਿੱਛੇ ਝਗੜਾ ਹੋ ਗਿਆ. ਜਾਤ੍ਰੀ ਦਾ ਧੜਾ ਕਮਜ਼ੋਰ ਸੀ. ਉਸ ਦੇ ਇੱਕ ਦੋ ਆਦਮੀ ਭੀ ਮਰ ਗਏ. ਦੋਹਾਂ ਧਿਰਾਂ ਨੇ ਗੁਰੂ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਸਾਡਾ ਫਿਸਾਦ ਮਿਟਾ ਦਿਓ. ਗੁਰੂ ਸਾਹਿਬ ਨੇ ਦੋਹਾਂ ਨੂੰ ਸਮਝਾਕੇ ਆਪਣੇ ਆਪਣੇ ਹੱਕ ਪੁਰ ਠਹਿਰਾਇਆ. ਇਨ੍ਹਾਂ ਦੋਹਾਂ ਭਾਈਆਂ ਨੇ ਆਪਣੇ ਆਪਣੇ ਨਾਮ ਦੇ ਜੰਭਰ ਅਤੇ ਜਾਤ੍ਰੀ ਪਿੰਡ ਵਸਾਏ.#ਗੁਰਦ੍ਵਾਰਾ ਚੰਗਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਨਾਲ ੫੦ ਵਿੱਘੇ ਜ਼ਮੀਨ ਹੈ. ਪਿੰਡ ਦੀ ਲੋਕਲ (ਸਥਾਨਿਕ) ਕਮੇਟੀ ਪ੍ਰਬੰਧ ਕਰਦੀ ਹੈ.


ਜੰਭ- ਹਰੀ. ਜੰਭ ਦੈਤ ਨੂੰ ਮਾਰਨ ਵਾਲੀ, ਦੁਰਗਾ, ਦੇਖੋ, ਜੰਭ ੫.


ਦੇਖੋ, ਜੰਭਣ। ੨. ਸੰਗ੍ਯਾ- ਅਵਾਸੀ. ਸੰ. जृम्भा ਜ੍ਰਿੰਭਾ. Yawn.


ਜੰਭ- ਅਸੁਰ. ਜੰਭ ਦੈਤ. ਦੇਖੋ, ਜੰਭ.