Meanings of Punjabi words starting from ਤ

ਵਿ- ਤ੍ਰਾਸ (ਡਰ) ਨਾਸ਼ ਕਰਨ ਵਾਲਾ. ਭਯ ਦੂਰਕਰਤਾ. "ਨਾਮ ਜਨ ਕੀ ਤ੍ਰਾਸਹਰਾ." (ਰਾਮ ਛੰਤ ਮਃ ੫)


ਵਿ- ਤ੍ਰਾਸ ਦੇਣ ਵਾਲਾ. ਡਰਾਉਣ ਵਾਲਾ.


ਦੇਖੋ, ਤ੍ਰਸਤ। ੨. ਤ੍ਰਾਸ- ਦੇਤ. ਭਯ ਦੇਤ. "ਜ੍ਯੋਂ ਤਸਕਰ ਕੋ ਤ੍ਰਾਸਤ ਬੇਰੀ." (ਨਾਪ੍ਰ)


ਸੰ. ਸੰਗ੍ਯਾ- ਡਰਾਉਣ ਦਾ ਭਾਵ. ਡਰ ਦੇਣਾ.


ਦੇਖੋ, ਤ੍ਰਾਸ.


ਸੰ. ਵ੍ਯ- ਬਚਾਓ. ਰਕ੍ਸ਼ਾ ਕਰੋ. ਪਨਾਹ ਦੇਓ. "ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ." (ਮਲਾ ਮਃ ੫) ੨. ਪੰਜਾਬੀ ਵਿੱਚ ਤ੍ਰਾਹਿ ਦੇ ਅਰਥ ਝਾੜਕੇ ਪਰੇ ਹਟਾਉਣਾ ਭੀ ਹਨ, ਜਿਵੇਂ- ਉਸ ਨੂੰ ਤ੍ਰਾਹਿਕੇ ਪਰੇ ਕੀਤਾ. ਦੇਖੋ, ਤਾਹਣਾ.