Meanings of Punjabi words starting from ਮ

ਸੰ. ਮੀਹਯਮਾਨ. ਵਿ- ਪੂਜਾ ਯੋਗ੍ਯ. ਸ਼੍ਰੇਸ੍ਟ। ੨. ਸੰਗ੍ਯਾ- ਸਰਦਾਰ. "ਤੂ ਸੁਲਤਾਨ ਕਹਾ ਹਉ ਮੀਆ, ਤੇਰੀ ਕਵਨ ਵਡਾਈ?" (ਬਿਲਾ ਮਃ ੧) ੩. ਪਤਿ. ਭਰਤਾ। ੪. ਪਿਤਾ। ੫. ਰਾਜਪੂਤਾਂ ਦੀ ਇੱਕ ਜਾਤਿ। ੬. ਪਹਾੜੀ ਰਾਜਿਆਂ ਦੇ ਰਾਜਕੁਮਾਰਾਂ ਦੀ ਉਪਾਧੀ (ਲਕ਼ਬ).


ਔਰੰਗਜ਼ੇਬ ਦਾ ਅਹਿਲਕਾਰ, ਜੋ ਜੰਮੂ ਆਦਿਕ ਪਹਾੜੀ ਰਿਆਸਤਾਂ ਤੋਂ ਰਾਜ੍ਯਕਰ (ਟੈਕ੍‌ਸ) ਲੈਣ ਗਿਆ ਸੀ. "ਮੀਆਂਖਾਨ ਜੰਮੂ ਕਹਿ" ਆਯੋ." (ਵਿਚਿਤ੍ਰ ਅਃ ੯) ਦੇਖੋ, ਮੀਰਖਾਨ। ੨. ਸ਼ਾਹਜਹਾਂ ਦੇ ਵਜ਼ੀਰ ਨਵਾਬ ਸਾਦੁੱਲਾਖਾਨ ਦਾ ਪੁਤ੍ਰ, ਜੋ ਚਿਨੋਟ ਦਾ ਵਸਨੀਕ ਸੀ. ਇਸ ਦਾ ਮਕਬਰਾ ਲਹੌਰ ਵਿੱਚ ਪਿੰਡ ਭੋਗੀਵਾਲ ਦੇ ਪੱਛਮ ਹੈ.


ਪਤਿ ਅਤੇ ਭਾਰਯਾ. ਖਸਮ ਅਤੇ ਵਹੁਟੀ. "ਕੂੜੁ ਮੀਆ ਕੂੜੁ ਬੀਬੀ." (ਵਾਰ ਆਸਾ)


ਮਿਠਨਕੋਟ (ਡੇਰਾ ਗਾਜੀਖਾਂ ਦੇ ਇਲਾਕੇ) ਦਾ ਵਸਨੀਕ ਇੱਕ ਫ਼ਕੀਰ, ਜੋ ਸ੍ਰੀ ਗੁਰੂ ਨਾਨਕਦੇਵ ਜੀ ਦਾ ਸੇਵਕ ਹੋਇਆ. "ਤਬ ਮੀਆਂ ਮਿੱਠਾ ਦੀਦਾਰ ਦੇਖਣ ਆਇਆ." (ਜਸਾ)


ਮੀਰਸ਼ਾਹ (ਸ਼ੇਖ਼ ਮੁਹੰਮਦ) ਜੋ ਕਰਨੀ ਵਾਲਾ ਦਰਵੇਸ਼ ਸੀ. ਇਹ ਸ਼੍ਰੀ ਗੁਰੂ ਅਰਜਨਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪਰਮ ਸਨੇਹੀ ਸੀ. "ਮੀਆਂਮੀਰ ਜੁ ਧੀਰ ਗੰਭੀਰ। ਸਨ ਕਰ ਉਚਰਤ ਵਚ ਗੁਰੁ ਤੀਰ ॥" (ਗੁਪ੍ਰਸੂ)#ਮੀਆਂਮੀਰ ਖ਼ਲੀਫ਼ਾ ਉਮਰ ਦੀ ਵੰਸ਼ ਵਿੱਚ ਹੋਇਆ ਹੈ. ਇਸ ਦਾ ਜਨਮ ਸੀਸਤਾਨ ਵਿੱਚ ਸਨ ੧੫੫੦ ਨੂੰ ਹੋਇਆ. ਇਸ ਨੇ ਉਮਰ ਦਾ ਬਹੁਤ ਹਿੱਸਾ ਲਹੌਰ ਵਿਤਾਇਆ ਅਰ ਉਸੇ ਥਾਂ ੧੧. ਅਗਸ੍‍ਤ ਸਨ ੧੬੩੫ ਨੂੰ ਦੇਹਾਂਤ ਹੋਇਆ. ਕ਼ਬਰ ਹਾਸ਼ਿਮਪੁਰ (ਲਹੌਰ ਦੇ ਪਾਸ) ਹੈ. ਮੀਆਂਮੀਰ ਪ੍ਰਾਣਾਯਾਮ (ਹਬਸੇ ਦਮ) ਦਾ ਵਡਾ ਅਭ੍ਯਾਸੀ ਸੀ. ਇਸ ਦਾ ਪ੍ਰਸਿੱਧ ਚੇਲਾ ਮੁੱਲਾਸ਼ਾਹ (ਸ਼ਾਹ ਮੁਹੰਮਦ) ਸ਼ਾਹਜ਼ਾਦਾ ਦਾਰਾਸ਼ਿਕੋਹ ਦਾ ਪੀਰ ਸੀ.


ਮੀਂਹ (ਵਰਖਾ) ਤੋਂ "ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ." (ਸ. ਫਰੀਦ)