Meanings of Punjabi words starting from ਜ

ਜ੍ਰਿੰਭਕਾ ਆਲਸ ਫੈਲਾਉਣ ਵਾਲੀ ਦੇਵੀ। ੨. ਦੇਖੋ, ਜੰਭ ੫. ਅਤੇ ਦੇਵੀ ਭਾਗਵਤੀ ਸਕੰਧ ੬. ਅਃ ੪.


ਸੰਗ੍ਯਾ- ਜੰਭ (ਦਾੜ੍ਹ) ਦੀ ਸ਼ਕਲ ਦਾ ਇੱਕ ਪੇਸ਼ਕ਼ਬਜ. ਦੇਖੋ, ਜੰਭ ੨. ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਮ ਜ੍ਰਿੰਭਕ (जुम्भक) ਹੈ. ਦੇਖੋ, ਸ਼ਸਤ੍ਰ.


ਸੰ. ਜਨਮ. "ਜਰਾ ਜੰਮਹਿ ਆਰੋਅਹ." (ਸਵੈਯੇ ਮਃ ੪. ਕੇ) ਆਪ ਜਰਾ (ਬੁਢਾਪਾ) ਅਤੇ ਜਨਮ ਪੁਰ ਸਵਾਰ ਹੋਂ. ਭਾਵ- ਖਟ ਊਰਮੀਆਂ ਦੇ ਵਸ਼ ਨਹੀਂ.


ਕ੍ਰਿ- ਜਨਮਣਾ. ਪੈਦਾ ਹੋਣਾ. "ਜੰਮਿਆ ਪੂਤੁ ਭਗਤੁ ਗੋਬਿੰਦ ਕਾ." (ਆਸਾ ਮਃ ੫)


ਗੁਰੁਪ੍ਰਤਾਪ ਸੂਰਯ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਤੋਂ ਸ਼ਿਕਾਰ ਖੇਡਣ ਆਏ ਇਸ ਪਿੰਡ ਪਧਾਰੇ ਹਨ. "ਜੰਮਣਖੇੜੇ ਕੇ ਢਿਗ ਗਏ। ਸਿਖ ਬਣਜਾਰੇ ਪਿਖ ਤਹਿਂ ਲਏ." (ਗੁਪ੍ਰਸੂ)


ਦੇਖੋ, ਗੁੜਤੀ ਅਤੇ ਘੁੱਟੀ.


ਸੰਗ੍ਯਾ- ਅਗ੍ਯਾਨ. "ਜੰਮਣ ਮਰਣ ਕਾ ਮੂਲ ਕਟੀਐ ਤਾ ਸੁਖ ਹੋਵੀ ਮਿਤੁ." (ਸਵਾ ਮਃ ੩)


ਕ੍ਰਿ- ਜਨਮਾਉਣਾ. ਪੈਦਾ ਕਰਨਾ। ੨. ਉਗਾਉਣਾ. "ਹੋਇ ਕਿਰਸਾਣੁ ਈਮਾਨੁ ਜੰਮਾਇਲੈ." (ਸ੍ਰੀ ਮਃ ੧)


ਦੇਖੋ ਜੰਬੁ। ੨. ਇੱਕ ਪਹਾੜੀ ਰਿਆਸਤ, ਜਿਸ ਵਿੱਚ ਕਸ਼ਮੀਰ ਭੀ ਸ਼ਾਮਿਲ ਹੈ. ਜੰਮੂਰਾਜ ਦਾ ਰਕਬਾ ੮੪, ੨੫੮ ਵਰਗਮੀਲ ਅਤੇ ਆਬਾਦੀ ੩, ੩੨੦, ੫੧੮ ਹੈ. ਆਮਦਨ ਦੋ ਕ੍ਰੋੜ ਸਤਾਈ ਲੱਖ ਰੁਪਯਾ ਹੈ. ਜੰਮੂ ਅਤੇ ਕਸ਼ਮੀਰ ਦਾ ਵਰਤਮਾਨ ਮਹਾਰਾਜਾ ਸਰ ਹਰੀ ਸਿੰਘ ਹੈ, ਜੋ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੇਵਕ ਰਾਜਾ ਗੁਲਾਬ ਸਿੰਘ ਡੋਗਰੇ ਦੀ ਵੰਸ਼ ਵਿੱਚੋਂ ਹੈ. ਦੇਖੋ ਗੁਲਾਬ ਸਿੰਘ ੫। ੩. ਜੰਮੂ ਰਾਜ ਦੀ ਰਾਜਧਾਨੀ, ਜੋ ਸਿਆਲਕੋਟੋਂ ੨੫ ਮੀਲ ਹੈ. ਗੁਰੁਨਾਨਕਪ੍ਰਕਾਸ਼ ਦੇ ਲੇਖ ਅਨੁਸਾਰ ਗੁਰੂ ਨਾਨਕਦੇਵ ਇਸ ਨਗਰ ਪਧਾਰੇ ਹਨ "ਤਤ ਛਿਨ ਜੰਮੂਪੁਰ ਮਹਿਂ ਆਏ." (ਉੱਤਰਾਰਧ, ਅਃ ੩)