Meanings of Punjabi words starting from ਤ

ਦੇਖੋ, ਤਾਂਘ. "ਆਗਾਹਾ ਕੂੰ ਤ੍ਰਾਘਿ." (ਵਾਰ ਮਾਰੂ ੨. ਮਃ ੫) ਅੱਗੇ ਵਧਣ ਲਈ ਜ਼ੋਰ ਲਗਾ. ਭਾਵ- ਉਂਨਤਿ ਵਾਸਤੇ ਬਲ ਖ਼ਰਚ ਕਰ. "ਸੁਰ ਕਾਨ੍ਹਰ ਕੀ ਸੁਨਬੇ ਕਹੁ ਤ੍ਰਾਘੀ." (ਕ੍ਰਿਸਨਾਵ) ਕ੍ਰਿਸਨ ਜੀ ਦੀ ਮੁਰਲੀ ਦੀ ਧੁਨਿ ਸੁਣਨ ਲਈ ਪ੍ਰਬਲ ਇੱਛਾ ਹੋਈ.


ਡਿੰਗ. ਸੰਗ੍ਯਾ- ਤਰਾਸ਼ਨ (ਛਿੱਲਣ) ਦੀ ਕ੍ਰਿਯਾ. ਤੱਛਣਾ.


ਦੇਖੋ, ਖਟਕਰਮ.


ਸੰ. ਸੰਗ੍ਯਾ- ਰਖ੍ਯਾ (ਹ਼ਿਫ਼ਾਜਤ. "ਤ੍ਰਾਣ ਕਰੈਂ ਨਿਜ ਦਾਸਨ ਕੀ." (ਗੁਪ੍ਰਸੂ) ੨. ਕਵਚ. ਸੰਜੋਆ.


ਵਿ- ਜਿਸ ਦੀ ਰਖ੍ਯਾ ਕੀਤੀ ਗਈ ਹੈ. ਮਹ਼ਫ਼ੂਜ.


ਸੰ. त्रातृ. ਸੰਗ੍ਯਾ- ਰਕ੍ਸ਼੍‍ਕ. ਤ੍ਰਾਣ ਕਰਤਾ. "ਸੋ ਕੀਨੋ ਸੁਰਭੀ ਕੋ ਤ੍ਰਾਤਾ." (ਨਾਪ੍ਰ) ਗਾਈਆਂ ਦਾ ਰਾਖਾ.


ਡਿੰਗ. ਸੰਗ੍ਯਾ- ਨਗਾਰਾ. ਧੌਂਸਾ.


ਜਿਲਾ ਤਸੀਲ ਕਰਨਾਲ, ਥਾਣਾ ਬਟਾਣਾ ਵਿੱਚ ਇੱਕ ਪੁਰਾਣਾ ਨਗਰ ਹੈ. ਇੱਥੇ ਦੀ ਚਾਰਦੀਵਾਰੀ ਤੋਂ ਪਤਾ ਲਗਦਾ ਹੈ ਕਿ ਪੁਰਾਣੇ ਸਮੇਂ ਕੋਈ ਸ਼ਾਹੀ ਜਗਾ ਸੀ. ਇਸ ਦੀ ਫਸੀਲ ਦੇ ਅੰਦਰ ਆਬਾਦੀ ਦੇ ਈਸ਼ਾਨ ਕੋਣ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਇਮਾਰਤ ਕੇਵਲ ਮੰਜੀਸਾਹਿਬ ਹੈ. ੧੦. ਵਿੱਘੇ ਦੇ ਕ਼ਰੀਬ ਜ਼ਮੀਨ ਗੁਰਦ੍ਵਾਰੇ ਨਾਲ ਹੈ. ਇਹ ਥਾਂ, ਰੇਲਵੇ ਸਟੇਸ਼ਨ ਤਰਾਉੜੀ ਤੋਂ ਵਾਯਵੀ ਕੋਣ ਇੱਕ ਮੀਲ ਤੋਂ ਘੱਟ ਦੂਰ ਹੈ. ਪ੍ਰਿਥੀਰਾਜ ਚੌਹਾਨ ਦੀ ਰਾਜਲੱਛਮੀ ਇੱਥੇ ਹੀ ਲੋਪ ਹੋਈ ਸੀ. ਦੇਖੋ, ਸ਼ਹਾਬੁੱਦੀਨ.; ਦੇਖੋ, ਤਰਾਉੜੀ ਅਤੇ ਸ਼ਹਾਬੁੱਦੀਨ.