Meanings of Punjabi words starting from ਅ

ਦੇਖੋ, ਅਭਿਜਿਤ ੧. "ਧੰਨ ਅਭੀਚ ਨਛਤ੍ਰ ਹੈ ਕਾਮ ਕ੍ਰੋਧ ਅਹੰਕਾਰ ਤਿਆਗੇ." (ਭਾਗੁ) ੨. ਮੁਕਾਬਲੇ ਵਿੱਚ ਜਿੱਤਣ ਵਾਲਾ. ਜੋ ਸਾਮ੍ਹਣੇ ਹੋਕੇ ਫਤੇ ਪਾਉਂਦਾ ਹੈ. "ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸ ਭਇਆ." (ਤੁਖਾ ਛੰਤ ਮਃ ੪) ਤੀਰਥਸਨਾਨ ਦੇ ਜਿਤਨੇ ਪਰਬ ਹਨ, ਉਨ੍ਹਾਂ ਨੂੰ ਅਭਿਜਿਤ (ਜਿੱਤਣ ਵਾਲਾ) ਸਤਿਗੁਰੂ ਅਮਰਦੇਵ ਦਾ ਦਰਸ਼ਨ ਯਾਤ੍ਰੀਆਂ ਨੂੰ ਹੋਇਆ. ਭਾਵ- ਗੁਰੁਦਰਸ਼ਨ ਸਭ ਤੀਰਥਸਨਾਨਾਂ ਤੋਂ ਵਧਕੇ ਹੈ। ੩. अभीप्सित- ਅਭੀਪ੍‌ਸਿਤ. ਚਾਹਿਆ ਹੋਇਆ. ਲੋੜੀਂਦਾ. ਤੀਰਥਸਨਾਨ ਦੇ ਪਰਬ ਦੇ ਮੌਕੇ ਸ਼੍ਰੀ ਗੁਰੂ ਅਮਰਦੇਵ ਜੀ ਦਾ ਮਨਲੋੜੀਂਦਾ ਦਰਸ਼ਨ ਲੋਕਾਂ ਨੂੰ ਪ੍ਰਾਪਤ ਹੋਇਆ.


ਵਿ- ਬਿਨਾ ਭੀਤਿ (ਡਰ). ਨਿਡਰ. ਬੇਖੌਫ਼. "ਨਮਸਤੰ ਅਭੀਤੇ." (ਜਾਪੁ)


ਸੰ. ਸੰਗ੍ਯਾ- ਆਪਣੇ ਸਾਮ੍ਹਣੇ ਪਸ਼ੂਆਂ ਨੂੰ ਪ੍ਰੇਰਣ ਵਾਲਾ. ਅਹੀਰ. ਗਵਾਲਾ. ਗੋਪਾਲ। ੨. ਇੱਕ ਮਾਤ੍ਰਿਕ ਛੰਦ, ਜਿਸ ਦਾ ਨਾਉਂ ਅਹੀਰ ਭੀ ਹੈ. ਲੱਛਣ ਚਾਰ ਚਰਣ, ਪ੍ਰਤਿ ਚਰਣ ੧੧. ਮਾਤ੍ਰਾ, ਅੰਤ ਜਗਣ. .#ਉਦਾਹਰਣ-#ਅਤਿ ਸਾਧੂ ਅਤਿ ਰਾਜ,#ਕਰਨ ਲਗੇ ਦੁਰਕਾਜ,#ਪਾਪ ਹ੍ਰਿਦੇ ਮਹਿ ਠਾਨ,#ਕਰਤ ਧਰਮ ਕਰ ਹਾਨਿ. (ਕਲਕੀ)#੩. ਵਿ- ਅਭੀਰੁ. ਜੋ ਭੀਰੁ (ਕਾਯਰ) ਨਹੀਂ. ਨਿਡਰ. ਬੇਖੌਫ਼. "ਇਹ ਗਾਢੋਈ ਅਭੀਰ ਹਨਐ." (ਨਾਪ੍ਰ)


ਸੰ. ਅਭੀਰੁ. ਵਿ- ਜੋ ਭੀਰੁ (ਡਰਪੋਕ) ਨਹੀਂ. "ਅਭੀਰੀ ਭਾਜੇ ਭੀਰੁ ਹੈ." (ਕਲਕੀ) "ਬੀਰ ਬੰਕੇ ਅਭੀਲੇ." (ਗੁਪ੍ਰਸੂ)


ਵਿ- ਜੋ ਭੁੱਲੇ ਨਾ. ਜੋ ਖਤਾ ਨਾ ਕਰੇ. ਅਚੂਕ. "ਭੁਲਣ ਅੰਦਰਿ ਸਭੁਕੋ ਅਭੁਲੁ ਗੁਰੂ ਕਰਤਾਰ."#(ਸ੍ਰੀ ਅਃ ਮਃ ੧)


ਵਿ- ਭੂ (ਉਤਪੱਤਿ) ਰਹਿਤ. ਜਿਸ ਦਾ ਜਨਮ ਨਹੀਂ. "ਅਭੂ ਹੈ" (ਜਾਪੁ) ਦੇਖੋ, ਭੂ.


ਸੰ. ਆਭੂਸਣ. ਸੰਗ੍ਯਾ- ਸ਼੍ਰਿੰਗਾਰ ਦਾ ਸਾਮਾਨ। ੨. ਗਹਿਣਾ. ਜੇਵਰ.