Meanings of Punjabi words starting from ਕ

ਸੰਗ੍ਯਾ- ਜ਼ਰਰਾ. ਕਿਨਕਾ. ਕਣਮਾਤ੍ਰ.


ਕ੍ਰਿ. ਵਿ- ਕਿਧਰ. ਕੁਤ੍ਰ. ਕਹਾਂ. ਕਿੱਥੇ। ੨. ਸੰਗ੍ਯਾ- ਕੀਰਤਿ. ਯਸ਼. "ਜਿਹ ਬਰਣ ਜਾਤ ਨਹਿ ਕਿਤ ਅਨੰਤ." (ਦੱਤਾਵ) ੩. ਦੇਖੋ, ਕਿਤੁ.


ਕਿ. ਵਿ- ਕਿਯਤ. ਕਿਤਨਾ. ਕਿਸਕ਼ਦਰ.


ਕ੍ਰਿ. ਵਿ- ਕੁਤ੍ਰ ਕੁਤ੍ਰ. ਕਿੱਥੇ ਕਿੱਥੇ. ਕਹਾਂ ਕਹਾਂ। ੨. ਵਿ- ਕ੍ਰਿਤ ਕ੍ਰਿਤ੍ਯ. ਕ੍ਰਿਤਾਰਥ. ਜਿਸ ਦਾ ਕੰਮ ਪੂਰਾ ਹੋ ਗਿਆ ਹੈ. "ਕਿਤ ਕਿਤ ਕੀਨ ਸਭ ਕਾਜ ਕੋ ਸੁਧਾਰ ਦੀਨ." (ਗੁਪ੍ਰਸੂ)


ਕ੍ਰਿ. ਵਿ- ਕਿਸ ਲਈ. ਕਿਸ ਵਾਸਤੇ. "ਮਾਲੁ ਧਨੁ ਕਿਤਕੂ ਸੰਜਿਆਹੀ?" (ਸ੍ਰੀ ਮਃ ੧)#੨. ਕਿਧਰ ਨੂੰ.