Meanings of Punjabi words starting from ਗ

ਸੰ. गृह ਸੰਗ੍ਯਾ- ਘਰ. "ਗ੍ਰਿਹ ਬਨ ਸਮਸਰ." (ਆਸਾ ਮਃ ੧) ੨. ਕੁਟੁੰਬ. ਕੁੰਬਾ. ਪਰਿਵਾਰ. "ਵਿਚੇ ਗ੍ਰਿਹ ਗੁਰਬਚਨਿ ਉਦਾਸੀ." (ਵਾਰ ਗੂਜ ੧. ਮਃ ੩) ਦੇਖੋ, ਨਵਗ੍ਰਹ.


ਦੇਖੋ, ਗ੍ਰਿਸਤ. ਗ੍ਰਿਹਸਥਆਸ਼੍ਰਮ ਅਤੇ ਗ੍ਰਿਹਸਥਾਸ਼ਰਮ ਧਾਰਨ ਵਾਲਾ ਪੁਰਖ. "ਗ੍ਰਸਤਨ ਮੇ ਤੂੰ ਬਡੋ ਗ੍ਰਿਹਸਤੀ." (ਗੂਜ ਅਃ ਮਃ ੫)


ਸੰ. गृहिणी ਗ੍ਰਿਹਿਣੀ. ਸੰਗ੍ਯਾ- ਘਰ ਵਾਲੀ. ਭਾਰਯਾ. ਜੋਰੂ.


ਸੰਗ੍ਯਾ- ਗ੍ਰਿਹਸਥੀ ਦਾ ਧਰਮ. ਗ੍ਰਿਹਸਥਾਸ਼ਮ ਦਾ ਧਰਮ. "ਗ੍ਰਿਹਧਰਮ ਗਵਾਏ ਸਤਿਗੁਰੁ ਨ ਭੇਟੈ." (ਮਾਰੂ ਅਃ ਮਃ ੧)


ਤੰਬੂ. ਦੇਖੋ, ਬਸਤ੍ਰਗ੍ਰਿਹ। ੨. ਘਰ ਵਿੱਚ ਕੱਤਿਆ ਅਤੇ ਬੁਣਾਇਆ ਵਸਤ੍ਰ.


ਸੰਗ੍ਯਾ- ਗ੍ਰਹਚਕ੍ਰ. ਸੂਰਜਾਦਿ ਗ੍ਰਹਾਂ ਦਾ ਭ੍ਰਮਣ। ੨. ਜੋਤਿਸ ਅਨੁਸਾਰ ਗ੍ਰਹਾਂ ਦੀ ਦਸ਼ਾ ਦਾ ਗੇੜਾ. "ਪ੍ਰਭੂ ਹਮਾਰੈ ਸਾਸਤ੍ਰ ਸਉਣੁ। ਸੂਖ ਸਹਜ ਆਨੰਦ ਗ੍ਰਿਹਭਉਣ." (ਭੈਰ ਮਃ ੫)


ਦੇਖੋ, ਗ੍ਰਹਿਮੇਧੀ.