Meanings of Punjabi words starting from ਸ

ਦੇਖੋ, ਸਗੁਣ. "ਨਾਗੁਨ ਤੇ ਪੁਨ ਸਾਗੁਨ ਤੇ ਗੁਰੁ ਕੇ ਮਤ ਮੇ ਬਡ ਨਾਮ ਪਛਾਨੋ." (ਨਾਪ੍ਰ) ਨਿਰ ਗੁਣ ਸਰਗੁਣ ਤੋਂ ਨਾਮ ਵਡਾ ਹੈ.


ਦੇਖੋ, ਸਾਗੌਨ.


ਸੰ. ਸ਼ਾਕਦ੍ਰੁਮ. ਟੀਕ ਬਿਰਛ, ਜਿਸ ਦੀ ਲੱਕੜ ਇਮਾਰਤਾਂ ਅਤੇ ਘਰ ਦੇ ਸਾਮਾਨ ਲਈ ਉੱਤਮ ਗਿਣੀ ਗਈ ਹੈ. ਇਹ ਬਰਮਾ ਵਿੱਚ ਬਹੁਤ ਹੁੰਦਾ ਹੈ. L. Tectona Grandis.


ਸੰਗ੍ਯਾ- ਸਤ੍ਯ. ਸੱਚ। ੨. ਕਰਤਾਰ. ਵਾਹਗੁਰੂ.


ਵਿ- ਸਤ੍ਯਰੂਪ. ਸੱਚਾ "ਸਾਚਉ ਠਾਕੁਰ ਸਾਚੁ ਪਿਆਰਾ." (ਧਨਾ ਅਃ ਮਃ ੧) ੨. ਅਵਿਨਾਸ਼ੀ. "ਸਾਚਉ ਤਖਤ ਗੁਰੂ ਰਾਮਦਾਸੈ." (ਸਵੈਯੇ ਮਃ ੪. ਕੇ)


ਦੇਖੋ, ਸੰਚਿਤ। ੨. ਸੰ. सचिन्त. ਸਚਿੰਤ. ਫਿਕਰ ਸਹਿਤ. "ਸੋਚਤ ਸਾਚਤ ਰੈਨਿ ਬਿਹਾਨੀ." (ਆਸਾ ਮਃ ੫)


ਸੰਗ੍ਯਾ- ਸਿੱਖਧਰਮ. "ਸਾਚਧਰਮ ਕਾ ਬੇੜਾ ਬਾਂਧਿਆ ਭਵਜਲੁ ਪਾਰਿ ਪਵਾਈ." (ਰਾਮ ਅਃ ਮਃ ੫)


ਵਿ- ਸੱਚਾ.