Meanings of Punjabi words starting from ਕ

ਵਿ- ਕਿਯਤ. ਕੇਤਾ. "ਰਹਿਨ ਨਹੀ, ਗਹੁ ਕਿਤਨੋ!" (ਗਉ ਮਃ ੫) ਰਹਿਣਾ ਹੈ ਨਹੀਂ, ਪਰ ਪਕੜ (ਗਰਿਫ਼ਤ) ਕਿਤਨੀ ਹੈ!


ਸੰ. ਵਿ- ਦੁਸ੍ਟ। ੨. ਪਾਗਲ। ੩. ਛਲੀਆ। ੪. ਸੰਗ੍ਯਾ- ਧਤੂਰਾ। ੫. ਜੁਆਰੀਆ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਇੱਕ ਜੂਏਬਾਜ਼ ਦੂਜੇ ਨੂੰ ਪੁਛਦਾ ਹੈ- ਕਿੰ- ਤਵ? (ਤੇਰੇ ਪਾਸ ਕੀ ਹੈ? ਤੇਰਾ ਕੀ ਦਾਉ ਆਇਆ ਹੈ? ) ਇਸ ਕਾਰਣ "ਕਿਤਵ" ਨਾਉਂ ਹੈ.


ਵਿ- ਕਿਤਨਾ. ਕਿਤਨੀ. ਕਿਸ ਕ਼ਦਰ. ਕਿੰਨੇ.


ਕੀਤਾ. ਕਰਿਆ. "ਜਮ ਕਾਲ ਵਸਿ ਕਿਤਾ." (ਵਾਰ ਸੂਹੀ ਮਃ ੩) "ਸਭ ਪੁੰਨ ਤਿਨਿ ਕਿਤਾ." (ਗਉ ਵਾਰ ੨. ਮਃ ੫) ੨. ਸੰਗ੍ਯਾ- ਕ੍ਰਿਤ੍ਯ. ਕੰਮ. ਕਿੱਤਾ। ੩. ਵਿ- ਕਿਤਨਾ. ਕੇਤਾ। ੪. ਅ਼. [قطعہ] ਕ਼ਿਤ਼ਅ਼. ਸੰਗ੍ਯਾ- ਟੁਕੜਾ. ਖੰਡ. ਭਾਗ। ੫. ਛੰਦ ਦਾ ਭਾਗ. ਪਦ੍ਯਕਾਵ੍ਯ ਦਾ ਹਿੱਸਾ.