Meanings of Punjabi words starting from ਤ

ਦੇਖੋ, ਤ੍ਰਿਸਨਾ. "ਹਉ ਹਉ ਕਰਤ ਨ ਤ੍ਰਿਸਨ ਬੂਝੈ." (ਬਿਹਾ ਛੰਤ ਮਃ ੫)


ਵਿ- ਤ੍ਰਿਸਾਤੁਰ. ਪ੍ਯਾਸਾ. ਫ਼ਾ. ਤਿਸ਼ਨਹ। ੨. ਤ੍ਰਿਸਨਾਵਾਨ. ਲਾਲਚੀ. "ਤ੍ਰਿਸਨਕ ਜਿਮਿ ਇਹੁ ਕੈਸੇ ਧਾਵੈ." (ਗੁਪ੍ਰਸੂ)


ਸੰ. तृष्णा. ਸੰਗ੍ਯਾ- ਪਿਆਸਾ. ਤ੍ਰਿਖਾ. "ਤ੍ਰਿਸਨਾ ਭੂਖ ਸਭ ਨਾਸੀ." (ਰਾਮ ਮਃ ੫) ੨. ਪ੍ਰਾਪਤੀ ਦੀ ਪ੍ਰਬਲ ਇੱਛਾ. "ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ." (ਗਉ ਮਃ ੫) ੩. ਵਿ- ਤ੍ਰਿਸਨਾਲੁ. ਲਾਲਚੀ. "ਤ੍ਰਿਸਨਾ ਪੰਖੀ ਫਾਸਿਆ." (ਸ੍ਰੀ ਮਃ ੫)


ਦੇਖੋ, ਤ੍ਰਿਖਾ.


ਸੰ. त्रिशिरस. ਵਿ- ਤਿੰਨ ਸਿਰਾਂ ਵਾਲਾ। ੨. ਸੰਗ੍ਯਾ- ਰਾਵਣ ਦਾ ਇੱਕ ਪੁਤ੍ਰ. ਰਾਮਾਵਤਾਰ ਅਨੁਸਾਰ ਇਸ ਨੂੰ ਹਨੂਮਾਨ ਨੇ ਲੰਕਾਯੁੱਧ ਵਿੱਚ ਮਾਰਿਆ. ਇਸੇ ਨੂੰ ਤ੍ਰਿਮੁੰਡ ਲਿਖਿਆ ਹੈ। ੩. ਇੱਕ ਰਾਖਸ, ਜਿਸ ਦਾ ਜਿਕਰ ਮਹਾਭਾਰਤ ਵਿੱਚ ਹੈ. ਇਹ ਖਰ ਦਾ ਸੈਨਾਨੀ ਅਤੇ ਦੰਡਕ ਵਨ ਵਿੱਚ ਰਹਿਂਦਾ ਸੀ। ੪. ਕੁਬੇਰ.


ਦੇਖੋ, ਤ੍ਰਿਸਿਰਾ। ੨. ਡਿੰਗ. ਤ੍ਰਿਸੂਲ.


ਸੰਗ੍ਯਾ- ਤਿੰਨ ਸ਼ੂਲ (ਕੰਡੇ) ਵਾਲਾ ਇੱਕ ਸ਼ਸਤ੍ਰ. ਇਹ ਖ਼ਾਸ ਕਰਕੇ ਸ਼ਿਵ ਦਾ ਅਸਤ੍ਰ ਹੈ.


ਤ੍ਰਿਸ਼ੂਲ ਸ਼ਸਤ੍ਰ ਰੱਖਣ ਵਾਲਾ ਸ਼ਿਵ. ਮਹਾਦੇਵ.