ਸੰਗ੍ਯਾ- ਕਰਤਾਰ. ਸੱਚਾ ਬਾਦਸ਼ਾਹ। ੨. ਸਤਿਗੁਰੂ. ਨਿੱਤ ਰਹਿਣ ਵਾਲਾ ਸ਼ਾਹ। ੩. ਵਿ- ਅਵਿਨਾਸ਼ੀ ਰਾਜ ਵਾਲਾ. "ਸਾਹਨ ਮਹਿ ਤੂ ਸਾਚਾ ਸਾਹਾ." (ਗੂਜ ਅਃ ਮਃ ੫)
ਸੰਗ੍ਯਾ- ਸਤਸੰਗ. ਸਾਧੁਸਭਾ. "ਏਹੁ ਸੋਹਿਲਾ ਸਾਚੈ ਘਰਿ ਗਾਵਹੁ." (ਅਨੰਦੁ) ੨. ਆਤਮ ਪਦ. ਤੁਰੀਯ (ਤੁਰੀਆ) ਪਦ.
ਦੇਖੋ, ਸਾਚ. ਸਤ੍ਯ। ੨. ਸਤ੍ਯ ਕਰਕੇ. ਸਤ੍ਯ ਦ੍ਵਾਰਾ। ੩. ਸੱਚ ਵਿੱਚ. "ਗੁਰਪਰਸਾਦੀ ਸਾਚਿ ਸਮਾਇ." (ਬਸੰ ਮਃ ੩) ੪. ਸੰ. साचि ਵਿ- ਟੇਢਾ. ਕੁਟਿਲ. ਵਿੰਗਾ.
ਵਿ- ਸੱਚੀ। ੨. ਦੇਖੋ, ਸਾਚਿ.
ਅਰਜੁਨ. ਦੇਖੋ, ਸਵ੍ਯਸਾਚੀ. "ਸਾਚੀ- ਸਬ੍ਯ ਬਖਾਨ." (ਸਨਾਮਾ)
ਸੰਗ੍ਯਾ- ਕਰਤਾਰ ਦਾ ਦਰਬਾਰ. ਦਰਗਾਹ. "ਸਾਚੀ ਦਰਗਹ ਪੂਛ ਨ ਹੋਇ." (ਬਿਲਾ ਅਃ ਮਃ ੧) ੨. ਸਤਿਗੁਰੂ ਦਾ ਦੀਵਾਨ। "ਸਾਚੀ ਦਰਗਹ ਬੈਸਈ." (ਸ੍ਰੀ ਅਃ ਮਃ ੧) ੩. ਨ੍ਯਾ੍ਯਕਾਰੀ ਬਾਦਸ਼ਾਹ ਦੀ ਕਚਹਿਰੀ. "ਸਾਚੀ ਦਰਗਹ ਬੋਲੈ ਕੂੜ." (ਗਉ ਮਃ ੫)
ਸੰਗ੍ਯਾ- ਗੁਰਬਾਣੀ. ਅਕਾਲੀ ਬਾਣੀ. "ਸਾਚੀ ਬਾਣੀ ਸਿਉ ਧਰੇ ਪਿਆਰ." (ਧਨਾ ਮਃ ੧)
ਦੇਖੋ, ਸਚੀ ਰਾਸਿ. "ਸਾਚੀ ਰਾਸਿ ਸਾਚਾ ਵਾਪਾਰੁ." (ਧਨਾ ਮਃ ੩)
ਦੇਖੋ, ਸਚ. ਸਤ੍ਯ. "ਸਾਚੁ ਕਹਹੁ ਤੁਮ ਪਾਰਗਰਾਮੀ." (ਸਿਧਗੋਸਟਿ) ੨. ਸਤ੍ਯ ਉਪਦੇਸ਼. "ਇਸ ਕਾਇਆ ਅੰਦਰਿ ਵਸਤੁ ਅਸੰਖਾ। ਗੁਰਮੁਖਿ ਸਾਚੁ ਮਿਲੈ ਤਾ ਵੇਖਾ." (ਮਾਝ ਅਃ ਮਃ ੩) ੩. ਸੰ. ਸਾਚ੍ਯ. ਸੰਬੰਧੀ. ਰਿਸ਼੍ਤੇਦਾਰ.
ਸੱਚੇ ਨੂੰ "ਸਾਚੈ ਮੈਲੁ ਨ ਲਗਈ." (ਸ੍ਰੀ ਮਃ ੩) ੨. ਸੱਚੇ. "ਸਾਚੈ ਮਹਲਿ ਰਹੈ." (ਤੁਖਾ ਮਃ ੧) ੩. ਸੱਚੇ ਨੇ. "ਸਾਚੈ ਮੇਲੇ ਸਬਦਿ." (ਮਾਰੂ ਮਃ ੧)
ਸੰਗ੍ਯਾ- ਕੇਵਲ ਸਤ੍ਯ. ਨਿਰੋਲ ਸੱਚ. "ਸਾਚੋਸਾਚ ਕਮਾਵਣਾ." (ਸ੍ਰੀ ਮਃ ੩)
ਦੇਖੋ, ਸਾਕ੍ਸ਼੍ਰ.