Meanings of Punjabi words starting from ਕ

ਅ਼. [کِتاب] ਸੰਗ੍ਯਾ- ਲਿਖਿਆ ਹੋਇਆ ਪੁਸ੍ਤਕ. ਗ੍ਰੰਥ। ੨. ਖ਼ਤ. ਪਤ੍ਰ. ਚਿੱਠੀ.


ਅ਼. [کِتابت] ਸੰਗ੍ਯਾ- ਲਿਖਤ. ਤਹਰੀਰ.


ਅ਼. [کِتاب مُقّدس] ਪਵਿਤ੍ਰ ਪੁਸ੍ਤਕ. ਧਰਮ ਦਾ ਉਹ ਗ੍ਰੰਥ, ਜੋ ਕਰਤਾਰ ਦਾ ਹੁਕਮ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ, ਵੇਦ, ਬਾਈਬਾਲ, ਕ਼ੁਰਾਨ ਆਦਿਕ.


ਵਿ- ਕਿਤਾਬ ਨਾਲ ਹੈ ਜਿਸ ਦਾ ਸੰਬੰਧ। ੨. ਕਿਤਾਬ ਦਾ ਲੇਖ। ੩. ਕਿਤਾਬ ਦੀ ਸ਼ਕਲ ਦਾ। ੪. ਲਿਖਤੀ. ਜਿਵੇਂ- "ਕਿਤਾਬੀ ਬੋਲੀ."


ਸੰਗ੍ਯਾ- ਕੀਰ੍‌ਤਿ. ਯਸ਼. "ਨਾਮ ਕਿਤਿ ਸੰਸਾਰ ਕਿਰਣ ਰਵਿ." (ਸਵੈਯੇ ਮਃ ੩. ਕੇ)


ਦੇਖੋ, ਕੀਰ੍‌ਤਿ। ੨. ਵਿ- ਕਿਤਨੇ. "ਕਿਤੀ ਜੋਬਨ ਪ੍ਰੀਤਿ ਬਿਨੁ." (ਸ. ਫਰੀਦ) ੩. ਸਰਵ- ਕਿਸੇ. "ਉਪਾਇ ਨ ਕਿਤੀ ਪਾਇਆ ਜਾਏ." (ਮਾਝ ਅਃ ਮਃ ੩)