nan
ਸੰ. त्रिशङकु. ਰਾਮਾਇਣ ਅਨੁਸਾਰ ਇੱਕ ਸੂਰਯਵੰਸ਼ੀ ਰਾਜਾ, ਜਿਸ ਨੇ ਸ਼ਰੀਰ ਸਹਿਤ ਸੁਰਗ ਜਾਣ ਵਾਸਤੇ ਵਸਿਸ੍ਠ ਤੋਂ ਯੱਗ ਕਰਾਉਣਾ ਚਾਹਿਆ, ਪਰ ਵਸਿਸ੍ਠ ਨੇ ਉਸ ਦੀ ਗੱਲ ਨਾ ਮੰਨੀ. ਵਿਸ਼੍ਵਾਮਿਤ੍ਰ ਨੇ ਤ੍ਰਿਸ਼ੰਕੁ ਨੂੰ ਸੁਰਗ ਭੇਜਣ ਵਾਸਤੇ ਯੱਗ ਕੀਤਾ ਅਰ ਦੇਹ ਸਮੇਤ ਸੁਰਗ ਪੁਚਾਇਆ. ਜਦ ਸੁਰਗ ਦੇ ਨੇੜੇ ਗਿਆ, ਤਦ ਇੰਦ੍ਰ ਨੇ ਹੇਠਾਂ ਮੋੜ ਦਿੱਤਾ. ਤ੍ਰਿਸ਼ੰਕੁ ਦੁਖੀ ਹੋਕੇ ਪੁਕਾਰਿਆ. ਵਿਸ਼੍ਵਾਮਿਤ੍ਰ ਨੇ ਆਪਣੇ ਤਪ ਦੇ ਪ੍ਰਭਾਵ ਨਾਲ ਤ੍ਰਿਸ਼ੰਕੁ ਨੂੰ ਉਸੇ ਥਾਂ ਠਹਿਰਾ ਦਿੱਤਾ, ਜੋ ਹੁਣ ਤੀਕ ਮੂਧੇ ਮੂੰਹ ਲਟਕ ਰਿਹਾ ਹੈ।#੨. ਹਰਿਵੰਸ਼ ਅਨੁਸਾਰ ਤ੍ਰਯਾਰੁਣ ਦਾ ਪੁਤ੍ਰ ਸਤ੍ਯਵ੍ਰਤ, ਜਿਸ ਨੇ ਪਰਾਈ ਇਸਤ੍ਰੀ ਘਰ ਪਾ ਲਈ ਸੀ. ਪਿਤਾ ਨੇ ਉਸ ਦਾ ਕੁਕਰਮ ਦੇਖਕੇ ਸ੍ਰਾਪ ਦਿੱਤਾ ਕਿ ਤੂੰ ਚੰਡਾਲ ਹੋਜਾ. ਇਸ ਪੁਰ ਸਤ੍ਯਵ੍ਰਤ ਚੰਡਾਲਾਂ ਨਾਲ ਰਹਿਣ ਲੱਗਾ. ਇੱਕ ਵਾਰ ਸਤ੍ਯਵ੍ਰਤ ਨੇ ਵਸਿਸ੍ਠ ਦੀ ਗਊ ਮਾਰਕੇ ਉਸ ਦੇ ਪੁਤ੍ਰਾਂ ਨੂੰ ਖਵਾਈ ਅਤੇ ਆਪ ਭੀ ਖਾਧੀ. ਇਸ ਪੁਰ ਵਸਿਸ੍ਠ ਨੇ ਆਖਿਆ ਕਿ ਪਹਿਲਾਂ ਤੈਂ ਆਪਣਾ ਬਾਪ ਨਾਰਾਜ ਕੀਤਾ, ਦੂਜੇ ਮੇਰੀ ਗਾਂ ਮਾਰ ਦਿੱਤੀ, ਤੀਜੇ ਉਸ ਦਾ ਮਾਸ ਮੇਰੇ ਪੁਤ੍ਰਾਂ ਨੂੰ ਖਵਾਇਆ ਅਤੇ ਆਪ ਖਾਧਾ. ਇਨ੍ਹਾਂ ਤੇਹਾਂ ਸ਼ੰਕਾਯੋਗ੍ਯ ਕਰਮ ਕਰਨ ਤੋਂ ਤੇਰਾ ਨਾਮ ਤ੍ਰਿਸ਼ੰਕੁ ਹੋਇਆ. ਵਿਸ਼੍ਵਾਮਿਤ੍ਰ ਅਤੇ ਉਸ ਦੀ ਇਸਤ੍ਰੀ ਦੀ ਇੱਕ ਭਾਰੀ ਦੁਰਭਿੱਖ ਵਿੱਚ ਸਤ੍ਯਵ੍ਰਤ ਨੇ ਰਖ੍ਯਾ ਕੀਤੀ, ਇਸ ਲਈ ਰਿਖੀ ਨੇ ਪ੍ਰਸੰਨ ਹੋਕੇ ਉਸ ਨੂੰ ਸ਼ੁੱਧ ਕੀਤਾ ਅਤੇ ਪਿਤਾ ਦੇ ਰਾਜਸਿੰਘਾਸਨ ਪੁਰ ਬੈਠਾਇਆ. ਇਸ ਤ੍ਰਿਸ਼ੰਕੁ (ਸਤ੍ਯਵ੍ਰਤ) ਨੇ ਕੇਕਯ ਵੰਸ਼ ਦੇ ਰਾਜਾ ਦੀ ਸਪਤਰਥਾ ਨਾਮਕ ਕੰਨ੍ਯਾ ਨਾਲ ਵਿਆਹ ਕੀਤਾ, ਜਿਸ ਤੋਂ ਸਤ੍ਯਵ੍ਰਤੀ ਰਾਜਾ ਹਰਿਸ਼ਚੰਦ੍ਰ ਜਨਮਿਆ। ੩. ਬਿੱਲਾ। ੪. ਭਮੱਕੜ. ਪਤੰਗ। ੫. ਚਾਤਕ. ਪਪੀਹਾ। ੬. ਟਣਾਣਾ. ਜੁਗਨੂ. ਖਦ੍ਯੋਤ.
nan
ਵਿ- ਤਿੰਨ. ਤ੍ਰਯ. "ਤ੍ਰਿਹਾ ਗੁਣਾ ਤੇ ਰਹੈ ਨਿਰਾਰਾ." (ਮਾਰੂ ਸੋਲਹੇ ਮਃ ੫) ੨. ਸੰਗ੍ਯਾ- ਤ੍ਰਿਖਾ. ਤੇਹ. ਪਿਆਸ.
ਦੇਖੋ, ਤ੍ਰਿਹੁਦਸ.
ਦੇਖੋ, ਤਿਹਾਵਲ.
ਵਿ- ਤ੍ਰਯ. ਤਿੰਨ. "ਤ੍ਰਿਹੁ ਗੁਣ ਤੇ ਪ੍ਰਭੁ ਭਿੰਨ." (ਸੁਖਮਨੀ) "ਤ੍ਰਿਹੁ ਗੁਣਾ ਵਿਚਿ ਸਹਿਜੁ ਨ ਪਾਈਐ." (ਸ੍ਰੀ ਅਃ ਮਃ ੩) ੨. ਤ੍ਰਿਖਾ. ਪਿਆਸ.
ਸੰ. ਤ੍ਰਯੋਦਸ਼. ਤੇਰਾਂ. ਤੇਰਹ- ੧੩. "ਤ੍ਰਿਹੁਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ." (ਗੂਜ ਅਃ ਮਃ ੧) ਚੋਰ ਰੂਪ ਤਿੰਨ ਗੁਣ ਅਤੇ ਦਸ ਵਿਸਯ ਵਿਕਾਰਾਂ ਤੋਂ ਜੋ ਆਪਣੇ ਮਾਲ ਨੂੰ ਬਚਾਕੇ ਰੱਖੇ। ੨. ਸੰ. त्रिदश- ਤ੍ਰਿਦਸ਼. ਸੰਗ੍ਯਾ- ਤਿੰਨ ਤਾਪਾਂ ਨੂੰ ਡਸਣਵਾਲਾ ਦੇਵਤਾ. ਸੁਰ. ਤ੍ਰਿਦਸ਼ਮਾਲ. ਦੈਵੀਸੰਪੱਤਿ.
ਦੇਖੋ, ਤ੍ਰਿਹੁਦਸ ੨.
ਸੰ. ਸੰਗ੍ਯਾ- ਤਿੰਨ ਦਾ ਸਮੁਦਾਯ। ੨. ਕਮਰ. ਲੱਕ. ਤਿਕ. ਤਿੱਗ। ੩. ਤ੍ਰਿਫਲਾ (ਹਰੜ ਬਹੇੜਾ ਆਉਲਾ).
ਸੰ. ਸੰਗ੍ਯਾ- ਤਿੰਨ ਕੌੜੀ ਚੀਜ਼ਾਂ ਦਾ ਇਕੱਠ. ਸੁੰਢ ਕਾਲੀ ਮਿਰਚ ਅਤੇ ਮਘਪਿੱਪਲੀ. ਦੇਖੋ, ਤ੍ਰਿਕੁਟਾ.
ਸੰ. ਸੰਗ੍ਯਾ- ਤਿੰਨ ਮਾਤ੍ਰਾ ਦਾ ਸ਼ਬਦ। ੨. ਢਗਣ ਗਣ. ਦੇਖੋ, ਗਣ ੮। ੩. ਦੇਖੋ, ਤ੍ਰਿੱਕਲ.