nan
ਨ- ਇਤਿ. ਅੰਤ ਨਹੀਂ। ੨. ਦੇਖੋ, ਨੇਤੀ ੨.
ਦੇਖੋ, ਨੇਤ ਨੇਤ. "ਨੇਤਿ ਨੇਤਿ ਬਣ ਤ੍ਰਿਣ ਕਹਤ." (ਜਾਪੁ)
ਸੰ. ਨੇਤ੍ਰੀ. ਸੰਗ੍ਯਾ- ਮਧਾਣੀ ਨੂੰ ਲਪੇਟੀਹੋਈ ਰੱਸੀ, ਜਿਸ ਨਾਲ ਮਧਾਣੀ ਘੁਮਾਈਜਾਂਦੀ ਹੈ. ਦੇਖੋ, ਨੇਤ੍ਰਾ। ੨. ਨੇਤਿ. ਹਠਯੋਗ ਦੀ ਇੱਕ ਕ੍ਰਿਯਾ. ਇੱਕ ਗਿੱਠ ਲੰਮਾ ਸੂਤ ਦਾ ਡੋਰਾ ਬਾਰੀਕ ਅਤੇ ਕੋਮਲ ਲੈਕੇ ਪ੍ਰਾਣਾਂ ਦੇ ਬਲ ਨੱਕ ਵਿੱਚ ਚੜ੍ਹਾਕੇ ਉਸ ਦਾ ਸਿਰਾ ਮੁਖ ਵਿੱਚਦੀਂ ਕੱਢਣਾ, ਦੋਵੇਂ ਸਿਰੇ ਡੋਰੇ ਦੇ ਫੜਕੇ ਨੱਕ ਅਤੇ ਕੰਠ ਦੀ ਸਫਾਈ ਕਰਨੀ.
ਦੇਖੋ, ਧੋਤੀ ੩. ਅਤੇ ਨੇਤੀ ੨.
ਨੇਤ੍ਰ. "ਧਨ ਓਹ ਮਸਤਕ, ਧਨੁ ਤੇਰੇ ਨੇਤੁ." (ਗਉ ਮਃ ੫) ੨. ਦੇਖੋ, ਨੇਤ.
ਨਿਤ੍ਯ ਹੀ. "ਏਕੈ ਏਕੀ ਨੈਤੇ." (ਕਾਨ ਮਃ ੫)
ਸੰਗ੍ਯਾ- ਜੋ ਪਦਾਰਥਾਂ ਵੱਲ ਮਨ ਦੀ ਵ੍ਰਿੱਤੀ ਲੈ ਜਾਵੇ. ਨਯਨ. ਅੱਖ. ਚਸ਼ਮ. ਚਕ੍ਸ਼੍ਰ. "ਨੇਤ੍ਰ ਪੁਨੀਤ ਪੇਖਤ ਹੀ ਦਰਸ." (ਗਉ ਮਃ ੫) ੨. ਮਧਾਣੀ ਨੂੰ ਲਪੇਟੀ ਰੱਸੀ। ੩. ਬਿਰਛ ਦੀ ਜੜ। ੪. ਨਾੜੀ. ਰਗ। ੫. ਰਬ। ੬. ਦੋ ਸੰਖ੍ਯਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹੁੰਦੇ ਹਨ.
ਸੰਗ੍ਯਾ- ਨੇਤ੍ਰ. ਦੇਖੋ, ਨੇਤ੍ਰ ੨. "ਨੇਤ੍ਰਉ ਨੀਦ ਨ ਆਵੇ." (ਸੂਹੀ ਮਃ ੧) ਅਵਿਦ੍ਯਾਨੀਂਦ ਦਾ ਨਾ ਆਉਣਾ ਨੇਤ੍ਰਾ ਹੈ.
ਸੰਗ੍ਯਾ- ਅੱਖ ਦਾ ਪੜਦਾ. ਪਪੋਟਾ.