Meanings of Punjabi words starting from ਸ

ਸਾਕ੍ਸ਼ਾਤ ਦਾ ਸੰਖੇਪ। ੨. ਸੰਗ੍ਯਾ- ਸੰਚਾ. ਕ਼ਾਲਬ. "ਮਾਨੋ ਢਰੇ ਇਹ ਮੈਨ ਕੇ ਸਾਛੇ." (ਕ੍ਰਿਸਨਾਵ)


ਦੇਖੋ, ਸਾਕ੍ਸ਼ੀ ਅਤੇ ਸਾਖੀ। ੨. ਕਰਤਾਰ ਜੋ ਸਭ ਦਾ ਸਾਖੀ ਹੈ. "ਦੇਹ ਧਰੇ ਨਰ ਪੂਰਨ ਸਾਛੀ." (ਨਾਪ੍ਰ)


ਫ਼ਾ. [ساز] ਸਾਜ਼. ਵਿ- ਬਣਾਉਣ ਵਾਲਾ. ਰਚਣ ਵਾਲਾ. ਇਹ ਯੌਗਿਕ ਸ਼ਬਦਾਂ ਦੇ ਅੰਤ ਵਰਤੀਦਾ ਹੈ, ਜੈਸੇ- ਕਾਰਸਾਜ਼, ਜਾਲਸਾਜ਼ ਆਦਿ। ੨. ਸੰਗ੍ਯਾ- ਹਥਿਆਰ. ਸੰਦ।੩ ਬਾਜਾ. ਵਾਦ੍ਯ. "ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ." (ਚੰਡੀ ੧)#ਸਾਜ (ਵਾਜੇ) ਅਨੇਕ ਪ੍ਰਕਾਰ ਦੇ ਹਨ, ਪਰ ਇੱਥੇ ਉਨ੍ਹਾਂ ਸਾਜਾਂ ਦਾ ਚਿਤ੍ਰ ਦਿੱਤਾ ਜਾਂਦਾ ਹੈ, ਜੋ ਕੀਰਤਨ ਕਰਨ ਵੇਲੇ ਸਿੱਖ ਵਰਤਦੇ ਰਹੇ ਅਤੇ ਵਰਤਦੇ ਹਨ। ੪. ਲਾਭ। ੫. ਦੇਖੋ, ਸਾਜਨਾ। ੬. ਅ਼. [شاذ] ਸ਼ਾਜ. ਵ੍ਯ- ਕਿਤੇ ਕਿਤੇ. ਕਹੀਂ ਕਹੀਂ. ਵਿਰਲਾ.