Meanings of Punjabi words starting from ਅ

ਸੰਗ੍ਯਾ- ਨਿਰਭੈਤਾ ਦਾ ਦਾਨ. "ਅਭੈਦਾਨ ਪਾਵਉ ਪੁਰਖ ਦਾਤੇ!" (ਬਿਲਾ ਮਃ ੫)


ਸੰਗ੍ਯਾ- ਉਹ ਵਸਤ੍ਰ ਜਿਸ ਨੂੰ ਪਹਿਨਕੇ ਭੈ ਨਾ ਹੋਵੇ. ਕਵਚ. ਸ਼ੰਜੋ. "ਅਭੈਪਟ ਰਿਪੁ ਮਧ ਤਿਹ." (ਸਵੈਯੇ ਮਃ ੩. ਕੇ)


ਸੰਗ੍ਯਾ- ਉਹ ਪਦਵੀ ਜਿਸ ਤੋਂ ਡਿਗਣ ਦਾ ਡਰ ਨਾ ਹੋਵੇ. "ਅਭੈਪਦ ਦਾਨ ਸਿਮਰਨ ਸੁਆਮੀ ਕੋ." (ਜੈਤ ਮਃ ੫) ੨. ਨਿਰਵਾਣ. ਪਰਮ ਪਦ. ਤੁਰੀਯ (ਤੁਰੀਆ) ਅਵਸਥਾ.


ਵਿ- ਭੋਗਾਂ ਦਾ ਤਿਆਗੀ.


ਦੇਖੋ, ਅਭੁਲ.


ਸੰ. ਵਿ- ਜੋ ਭੂਤ (ਤੱਤਾਂ) ਦਾ ਕਾਰਜ ਨਹੀਂ.


ਸੰ. अभग्ङ्ग. ਵਿ- ਅਖੰਡ. ਅਟੁੱਟ। ੨. ਵਿਨਾਸ ਰਹਿਤ। ੩. ਸੰਗ੍ਯਾ- ਮਹਾਰਾਸਟ੍ਰੀ ਭਾਸਾ ਵਿੱਚ ਇੱਕ ਪ੍ਰਕਾਰ ਦਾ ਪਦ (ਛੰਦ), ਜਿਸ ਵਿੱਚ ਤੁਕਾਰਾਮ ਅਤੇ ਨਾਮਦੇਵਾਦਿ ਭਗਤਾਂ ਦੀ ਬਹੁਤ ਰਚਨਾ ਹੈ. ਅਭੰਗ ਦੇ ਦੋ ਮੁੱਖ ਭੇਦ ਹਨ, ਇੱਕ ਦੇ ਪ੍ਰਤਿ ਚਰਣ ਸੋਲਾਂ ਅੱਖਰ, ਦੂਜੇ ਦੇ ਪ੍ਰਤਿ ਚਰਣ ਬਾਈ ਅੱਖਰ। ੪. ਡਿੰਗ. ਵਿ- ਨਿਰਭੈ. ਨਿਡਰ.


ਸੰ. अभङ्रगिन्. ਵਿ- ਪੂਰਣ. ਅਖੰਡ. "ਅਭੰਗੀ ਅਨਾਮੇ." (ਜਾਪੁ)


ਸੰ. अभञ्च- ਵਿ- ਅਟੁੱਟ. ਅਖੰਡ। ੨. ਅਜਿਤ। ੩. ਬਿਨਾ ਝੁਕਾਉ. ਖ਼ਮ ਬਿਨਾ. ਜੋ ਲਿਫਦਾ ਨਹੀਂ.