Meanings of Punjabi words starting from ਕ

ਵਿ- ਕਿਸਕ਼ਦਰ. ਕਿਤਨਾ. ਕਿਤਨੇ. "ਕਿਤੀਆਕੁ ਢੰਗ ਗੁਝਾ ਥੀਐ ਨ ਹਿਤ." (ਵਾਰ ਗੂਜ ੨. ਮਃ ੫) ਕਿਤਨੇ ਹੀ ਢੰਗ ਕਰੋ, ਪ੍ਰੇਮ ਗੁੱਝਾ ਨਹੀਂ ਰਹਿੰਦਾ.


ਸੰ. ਕੀਰ੍‌ਤਿ. ਸੰਗ੍ਯਾ- ਯਸ਼. ਨਾਮਵਰੀ. "ਦੇਵ ਦੈਤ ਕਿੱਤ ਬੁੱਝ ਹੈਂ." (ਪਾਰਸਾਵ) "ਜਿਨੈ ਕਿੱਤਿਯੰ ਜਿੱਤਿਯੰ ਫੌਜ ਤਾਮੰ." (ਵਿਚਿਤ੍ਰ) ਜਿਸ ਨੇ ਭਯੰਕਰ ਸੈਨਾ ਵਿੱਚ ਕੀਰਤਿ ਜਿੱਤੀ ਹੈ, ਭਾਵ- ਨਾਮਵਰੀ ਪਾਈ ਹੈ.


ਵਿ- ਕਿਤਨੇ. "ਕਿਤੀਂ ਇਤੁ ਦਰੀਆਇ ਵੰਞਨਿ ਵਹਿਂਦਿਆ." (ਆਸਾ ਮਃ ੫)


ਕ੍ਰਿ. ਵਿ- ਕੁਤ੍ਰ. ਕਿੱਥੇ. ਕਹਾਂ. "ਜਾਹਿ ਨਿਰਾਸੇ ਕਿਤੁ?" (ਵਾਰ ਆਸਾ) ੨. ਕਿਉਂ. ਕਿਸ ਲਈ. "ਸਤਿਗੁਰੁ ਜਿਨਿ ਨ ਸੇਵਿਓ ਸੇ ਕਿਤੁ ਆਏ ਸੰਸਾਰ?" (ਸ੍ਰੀ ਅਃ ਮਃ ੫) ੩. ਸਰਵ- ਕਿਸ. "ਕਿਤੁ ਬਿਧਿ ਪੁਰਖਾ! ਜਨਮੁ ਗਵਾਇਆ?" (ਸਿਧਗੋਸਟਿ) "ਪਾਈਐ ਕਿਤੁ ਭਤਿ?" (ਸ੍ਰੀ ਮਃ ੪. ਵਣਜਾਰਾ) ਕਿਸ ਪ੍ਰਕਾਰ ਪਾਈਏ?


ਕ੍ਰਿ. ਵਿ- ਕਿਸੇ ਥਾਂ। ੨. ਵਿ- ਕਿਤਨੇ। ੩. ਸਰਵ- ਕਿਸੇ.


ਕ੍ਰਿ. ਵਿ- ਕਿਸੇ ਥਾਂ. ਕੁਤ੍ਰ. "ਕਿਤੈ ਦੇਸਿ ਨ ਆਇਆ ਸੁਣੀਐ." (ਰਾਮ ਅਃ ਮਃ ੧)#੨. ਕਿਸੇ ਤਰਾਂ. ਕਿਸੀ ਪ੍ਰਕਾਰ. "ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ." (ਸ੍ਰੀ ਮਃ ੧)


ਵਿ- ਕਿਤਨਾ. ਕਿਯਤ। ੨. ਵ੍ਯ- ਜਾਂ. ਵਾ. ਅਥਵਾ. "ਕਿਤੋ ਚੀਤ ਥਾਰੇ ਭਯੋ ਭਰਮ ਭਾਰੀ." (ਗੁਵਿ ੧੦) ਦੇਖੋ, ਕਿਧੌਂ। ੩. ਕੀਤਾ. ਕਰਿਆ. "ਨਾਨਕ ਸਖਾ ਜੀਅ ਸੰਗਿ ਕਿਤੋ." (ਗਾਥਾ)


ਕ੍ਰਿ. ਵਿ- ਕਿਸ ਥਾਂ ਤੋਂ. ਕਹਾਂ ਸੇ. "ਕਿਥਹੁ ਉਪਜੈਕਹਿ ਰਹੈ?" (ਵਾਰ ਬਸੰ)