Meanings of Punjabi words starting from ਸ

ਕ੍ਰਿ- ਸਾਜਨਾ. ਰਚਨਾ. ਬਣਾਉਣਾ. ੨. ਸੰਗ੍ਯਾ- ਦੇਖੋ, ਸਾਜਨ.


ਫ਼ਾ. [سازد] ਬਣਾਉਂਦਾ ਹੈ. ਬਣਾਵੇ. ਬਣਾਊਗਾ. ਇਸ ਦਾ ਮੂਲ ਸਾਖ਼ਤਨ ਹੈ.


ਸਜਨ ਸ਼ਬਦ ਦੇ ਅੰਤ ੜਾ ਪ੍ਰਤ੍ਯਯ ਦਾ ਅਰਥ ਵਾਨ (ਵਾਲਾ) ਹੈ. ਸੱਜਨਤਾ ਵਾਲਾ. ਦੇਖੋ, ੜਾ. "ਸਾਜਨੜਾ ਮੇਰਾ ਸਾਜਨੜਾ." (ਰਾਮ ਛੰਤ ਮਃ ੫) ੨. ਮਿਤ੍ਰ. ਦੋਸ੍ਤ.


ਕ੍ਰਿ- ਸ੍ਰਿਜਨ. ਰਚਣਾ. ਬਣਾਉਣਾ. "ਪੀਠਾ ਪਕਾ ਸਾਜਿਆ." (ਵਾਰ ਮਾਰੂ ੨. ਮਃ ੫) "ਤੁਧੁ ਆਪੇ ਧਰਤੀ ਸਾਜੀਐ." (ਵਾਰ ਸ੍ਰੀ ਮਃ ੪) ੨. ਸੰਬੋਧਨ. ਹੇ ਸਾਜਨ!


ਸੱਜਨ ਦੇ "ਸਾਜਨਿ ਮਿਲਿਐ ਸੁਖ ਪਾਇਆ." (ਸ੍ਰੀ ਮਃ ੧) ੨. ਦੇਖੋ, ਸਾਜਨੀ.


ਵਿ- ਸੁਜਨਤਾ ਵਾਲੀ. "ਸਖੀ ਸਾਜਨੀ ਕੇ ਹਉ ਚਰਨ ਸਰੇਵਉ." (ਆਸਾ ਮਃ ੧) ਇਸ ਥਾਂ ਭਾਵ ਸਤਿਗੁਰੂ ਤੋਂ ਹੈ.


ਸੰਗ੍ਯਾ- ਸਨ੍‌-ਜਨ. ਭਲਾ ਮਨੁੱਖ. ਸੱਜਨ. ਮਿਤ੍ਰ. "ਸਾਜਨ ਦੇਖਾ ਤ ਗਲਿ ਮਿਲਾ." (ਮਾਰੂ ਅਃ ਮਃ ੧) ੨. ਕਰਤਾਰ. ਜੋ ਸਭ ਨਾਲ ਮਿਤ੍ਰਭਾਵ ਰਖਦਾ ਹੈ. "ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ." (ਸ੍ਰੀ ਅਃ ਮਃ ੧) ੩. ਸੁਜਨ. "ਸਾਜਨੁ ਮੀਤੁ ਸਖਾ ਕਰਿ ਏਕੁ." (ਗਉ ਮਃ ੫) ੪. ਸ੍ਰਿਜਨ. ਰਚਣਾ. "ਸਰਵ ਜਗਤ ਕੇ ਸਾਜਨਹਾਰ." (ਸਲੋਹ) ਦੇਖੋ, ਸਾਜਨਾ.; ਦੇਖੋ, ਸਾਜਨ.


ਕ੍ਰਿ. ਵਾਜੇ ਨੂੰ ਦੂਜੇ ਵਾਜੇ ਦੇ ਸੁਰ ਨਾਲ ਮਿਲਾਉਣਾ. ਵਾਜਿਆਂ ਦਾ ਆਪੋਵਿੱਚੀ ਸੁਰ ਠਾਟ ਦਾ ਮੇਲ ਕਰਨਾ. "ਸੁਰ ਸਾਜ ਮਿਲਾਵੈਂ." (ਚੰਡੀ ੧)