Meanings of Punjabi words starting from ਕ

ਕ੍ਰਿ. ਵਿ- ਕਿਸ ਥਾਂ। ਕਹਾਂ. ੨. ਕਿਸੀ ਜਗਾ. "ਰਹਣੁ ਕਿਥਾਊ ਨਾਹਿ." (ਸ. ਫਰੀਦ) "ਕਿਥੇ ਤੈਡੇ ਮਾਪਿਆ?" (ਸ. ਫਰੀਦ)


ਦੇਖੋ, ਕਿਆਰ ਅਤੇ ਕੇਦਾਰ. "ਹੇਰ ਕਿਦਾਰ ਸੁ ਭਯੋ ਹਰਾਨਾ." (ਨਾਪ੍ਰ) ਖੇਤ ਨੂੰ ਦੇਖਕੇ ਹੈਰਾਨ ਹੋ ਗਿਆ.


ਭਾਈ ਸੰਤੋਖ ਸਿੰਘ ਜੀ ਦੇ ਲੇਖ ਅਨੁਸਾਰ ਪਿੰਡ ਮਦ੍ਰ ਦਾ ਵਸਨੀਕ ਇੱਕ ਸਿੱਖ, ਜਿਸਦੇ ਹਜੀਰਾਂ ਸਨ ਸ਼੍ਰੀ ਗੁਰੂ ਅਰਜਨ ਦੇਵ ਦਾ ਜੋੜਾ ਛੁਹਣ ਤੋਂ ਇਸ ਦਾ ਰੋਗ ਦੂਰ ਹੋਇਆ. ਯਥਾ-#"ਮਦ੍ਰੀਂ ਉਤਰੇ ਗੁਰੁ ਪ੍ਰਭੂ¹ ਦਾਸਨ ਲਾਇ ਤੁਰੰਗ, x x#ਸ੍ਰੀ ਅਰਜਨ ਜੀ ਇਸ ਥਲ ਆਏ,#ਸਿੱਖ ਕਿਦਾਰਾ ਮਿਲ੍ਯੋ ਸੁਭਾਏ,#ਹੁਤੀ ਹਜੀਰਾਂ ਗਰ ਮਹਿ ਤਾਹੀ,#ਦੇਤ ਵਿਖਾਦ ਮਿਟਤ ਸੋ ਨਾਹੀ.#(ਗੁਪ੍ਰਸੂ) ਰਾਸਿ ੫. ਅਃ ੫੨)#ਇਸ ਪ੍ਰਸੰਗ ਤੇ ਦੇਖੋ, ਮਦ੍ਰ ੪। ੨. ਝੰਝੀ ਗੋਤ ਦਾ ਗੁਰੂ ਅਰਜਨ ਦੇਵ ਦਾ ਸਿੱਖ, ਜਿਸ ਨੇ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ। ੩. ਸ਼੍ਰੀ ਗੁਰੂ ਅਰਜਨ ਦੇਵ ਦੇ ਦਰਬਾਰ ਦਾ ਇੱਕ ਰਾਗੀ ਸਿੱਖ। ੪. ਦੇਖੋ, ਕੇਦਾਰਾ.


ਸ਼੍ਰੀ ਗੁਰੂ ਅੰਗਦ ਦੇਵ ਦਾ ਪ੍ਰਸਿੱਧ ਪਰਉਪਕਾਰੀ ਸਿੱਖ। ੨. ਡੱਲਾ ਨਿਵਾਸੀ ਸ਼੍ਰੀ ਗੁਰੂ ਅਮਰ ਦੇਵ ਦਾ ਸੇਵਕ। ੩. ਦੇਖੋ, ਕੇਦਾਰੀ.