Meanings of Punjabi words starting from ਸ

ਕ੍ਰਿ. ਵਿ- ਸਾਜਕੇ. ਸ੍ਰਿਜਕੇ. "ਸਾਜਿ ਕਰੇ ਤਨੁ ਖੇਹ." (ਜਪੁ) ੨. ਵਿ- ਸ੍ਰਿਜਨ ਯੋਗ੍ਯ. ਸਾਜਨੇ ਲਾਇਕ. "ਆਪੇ ਕੁਦਰਤਿ ਕਰੇ ਸਾਜਿ." (ਬਸੰ ਮਃ ੧) ੩. ਸਾਜਣ ਦਾ ਅਮਰ. ਕਰ. "ਉਠੁ ਫਰੀਦਾ ਉਜੂ ਸਾਜਿ." (ਸ. ਫਰੀਦ)


ਫ਼ਾ. [سازش] ਸੰਗ੍ਯਾ- ਸੰਬੰਧ. ਮੇਲ। ੨. ਤਅ਼ੱਲੁਕ਼. ਲਗਾਉ। ੩. ਮਿਲਕੇ ਮੰਤ੍ਰ ਕਰਨ ਦੀ ਕ੍ਰਿਯਾ। ੪. ਮਿਲਕੇ ਕਿਸੇ ਦੇ ਵਿਰੁੱਧ ਗੋਂਦ ਗੁੰਦਣ ਦਾ ਕਰਮ.


ਫ਼ਾ. [سازی] ਬਣਾਉਣ ਦੀ ਕ੍ਰਿਯਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਜਾਲਸਾਜ਼ੀ। ੨. ਤੂੰ ਬਣਾਉਂਦਾ ਹੈ.


ਸੰ. ਸਾਯੁਜ੍ਯ. ਸੰਗ੍ਯਾ- ਸਾਥ ਜੁੜਨ ਦਾ ਭਾਵ। ੨. ਉਪਾਸਨਾ ਕਾਂਡ ਅਨੁਸਾਰ ਇੱਕ ਮੁਕਤਿ, ਜੋ ਉਪਾਸਕ ਨੂੰ ਉਪਾਸ੍ਯ ਦੇ ਨਾਲ ਜੋੜ ਦਿੰਦੀ ਹੈ. ਇਸ ਮੁਕਤਿ ਨਾਲ ਅਭੇਦਤਾ ਨਹੀਂ ਹੁੰਦੀ. ਭੇਦ ਬਣਿਆ ਰਹਿੰਦਾ ਹੈ. "ਕਿ ਸਾਜੁੱਜ ਮੁਕਤਾ." (ਦੱਤਾਵ) ਦੇਖੋ, ਕੈਵਲ੍ਯ.


ਫ਼ਾ. ਬਣਾਉਂਦੇ ਹਨ. ਮਿਲਾਪ ਰਖਦੇ ਹਨ. ਇਸ ਦਾ ਮੂਲ ਸਾਖ਼ਤਨ ਹੈ.


ਸੰਗ੍ਯਾ- ਪੱਤੀ ਦੀ ਸ਼ਰਾਕਤ. ਪੱਤੀਦਾਰੀ. "ਸਾਝਪਾਤਿ ਕਾਹੂ ਸਿਉ ਨਾਹੀ." (ਗਉ ਕਬੀਰ) ੨. ਪੰਕਤਿ ਦੀ ਸਾਂਝ. ਪੰਗਤ ਦਾ ਮੇਲ.