Meanings of Punjabi words starting from ਸ

ਸੰਗ੍ਯਾ- ਚੋਟ. ਸੱਟ. ਪ੍ਰਹਾਰ. "ਇਸੈ ਤੁਰਾਵਹੁ ਘਾਲਹੁ ਸਾਟ." (ਗੌਂਡ ਕਬੀਰ) ੨. ਪ੍ਰਤਿਬਦਲ. ਵਟਾਂਦਰਾ. "ਜਉ ਇਸ ਪ੍ਰੇਮ ਕੀ ਦਮ ਕਿਹੁ ਹੋਤੀ ਸਾਟ." (ਫੁਨਹੇ ਮਃ ੫) ਜੇ ਇਸ ਪ੍ਰੇਮ ਦਾ ਦੰਮਾਂ ਨਾਲ ਵਟਾਂਦਰਾ ਹੁੰਦਾ। ੩. ਮੁੱਲ. ਕੀਮਤ. "ਪਾਈਅਹਿ ਪਾਰਖੂ ਤਬ ਹੀਰਨ ਕੀ ਸਾਟ." (ਸ. ਕਬੀਰ) ੪. ਲੈਣ ਦੇਣ. ਕ੍ਰਯ ਵਿਕ੍ਰਯ. ਖ਼ਰੀਦ ਫ਼੍ਰੋਖਤ. "ਗੁਰਮੁਖ ਹਾਟ ਸਾਟ ਰਤਨ ਵਪਾਰ ਹੈ." (ਭਾਗੁ ਕ ੫) ਸੰ. ਸ਼ਾਟ. ਵਸਤ੍ਰ ਦਾ ਟੁਕੜਾ.


ਸੰ. साटक ਸੰਗ੍ਯਾ- ਕਪੜਾ. ਵਸਤ੍ਰ। ੨. ਇੱਕ ਛੰਦ. ਦੇਖੋ, ਸ਼ਾਰਦੂਲ ਵਿਕ੍ਰੀੜਿਤ.


ਸੰਗ੍ਯਾ- ਬਦਲਾ. ਤਬਾਦਲਾ. ਵਟਾਂਦਰਾ. "ਸਤਿਗੁਰੁ ਮਿਲੈ ਸੀਸ ਕੇ ਸਾਟੇ." (ਗੁਪ੍ਰਸੂ) ਦੇਖੋ, ਸਾਟ.


ਸੰ. शाटी ਸੰਗ੍ਯਾ- ਸਾੜ੍ਹੀ. ਓਢਨੀ। ੨. ਧੋਤੀ। ੩. ਦੇਖੋ, ਸਿੱਟਣਾ. "ਸਭ ਨਿਕਾਸ ਕਰ ਬਾਹਰ ਸਾਟੀ." (ਗੁਪ੍ਰਸੂ) ਬਾਹਰ ਸੁੱਟੀ.


ਸੰ. षष्टि ਸਸ੍ਟਿ. ਸੰਗ੍ਯਾ- ਸੱਠ- ੬੦. "ਸਾਠ ਸੂਤ ਨਵਖੰਡ ਬਹਤਰਿ." (ਗਉ ਕਬੀਰ) ਇਸ ਥਾਂ ਸ਼ਰੀਰ ਦੀ ਸੱਠ ਪ੍ਰਧਾਨ ਨਾੜੀਆਂ ਤੋਂ ਭਾਵ ਹੈ. ਦੇਖੋ, ਗਜਨਵ.


ਦੇਖੋ, ਗਜਨਵ.


ਸੰਗ੍ਯਾ- ਸੱਠ ਦਾ ਇਕੱਠ. ਤਿੰਨ ਵੀਹਾਂ। ੨. ਵਿ- ਸੱਠ ਦਿਨ ਵਿੱਚ ਹੋਣ ਵਾਲਾ, ਜਿਵੇਂ- ਸੱਠੀ ਦੇ ਚਾਉਲ ਅਤੇ ਸਾਠੇ ਆਲੂ। ੩. ਸੱਠ ਵਰ੍ਹੇ ਦਾ.