Meanings of Punjabi words starting from ਤ

ਸੰ. र्तियक. ਵਿ- ਤਿਰਛਾ. ਟੇਢਾ. ਜੋ ਸਿੱਧਾ ਖੜਾ ਹੋਕੇ ਨਾ ਚਲ ਸਕੇ. ਦੇਖੋ, ਤ੍ਰਿਗਦ.


ਤਿਹਰੀ ਜਟਾ ਧਾਰਨ ਵਾਲਾ ਸ਼ਿਵ. ਤ੍ਰਿਜਟੀ.


त्रिजटा. ਸਿਰ ਪੁਰ ਤਿਹਰੀ ਜਟਾ ਧਾਰਨ ਵਾਲੀ ਵਿਭੀਸਣ ਦੀ ਭੈਣ, ਜੋ ਅਸ਼ੋਕਵਾਟਿਕਾ ਵਿੱਚ ਸੀਤਾ ਪਾਸ ਰਹਿਂਦੀ ਸੀ ਅਤੇ ਉਸ ਨੂੰ ਸਭ ਤਰਾਂ ਦੀ ਸਹਾਇਤਾ ਦਿੰਦੀ ਸੀ.¹ "ਤਬ ਕਹੇ ਬੈਣ ਤ੍ਰਿਜਟੀ ਬੁਲਾਇ." (ਰਾਮਾਵ) ਅਨੇਕ ਗ੍ਰੰਥਾਂ ਵਿੱਚ ਤ੍ਰਿਜਟਾ ਰਾਵਣ ਦੇ ਮਹਿਲਾਂ ਦੀ ਦਾਸੀ ਲਿਖੀ ਹੈ। ੨. ਬਿੱਲ ਦਾ ਬਿਰਛ ਭੀ ਤ੍ਰਿਜਟਾ ਹੈ ਜਿਸ ਦੇ ਤਿੰਨ ਪੱਤਿਆਂ ਵਿੱਚ ਬ੍ਰਹਮਾ ਵਿਸਨੁ ਅਤੇ ਸ਼ਿਵ ਰਹਿਂਦੇ ਹਨ।² ੩. ਸੰਸਕ੍ਰਿਤ ਗ੍ਰੰਥਾਂ ਵਿੱਚ ਤ੍ਰਿਜਟੀ ਨਾਮ ਸ਼ਿਵ ਦਾ ਭੀ ਹੈ.


ਡਿੰਗ. ਸੰਗ੍ਯਾ- ਤਲਵਾਰ। ੨. ਕਟਾਰੀ.


ਰਾਤ. ਦੇਖੋ, ਤ੍ਰਿਯਾਮਾ. "ਘਟੀ ਏਕ ਦੋ ਜਾਮ ਤ੍ਰਿਜਾਮਾ ਬਿਤੀ ਹੁਤੀ." (ਨਾਪ੍ਰ)


ਸੰਗ੍ਯਾ- ਤ੍ਰਿਯ- ਘਨ. ਇਸਤੀਆਂ ਦਾ ਟੋਲਾ. ਕੱਤਣ ਲਈ ਕੁੜੀਆਂ ਦਾ ਹੋਇਆ ਇਕੱਠ. ਦੇਖੋ, ਤੇਉਣ, ਤੰਜਣ ਅਤੇ ਤੰਞਣ.


ਸੰ. तृट्. ਸੰਗ੍ਯਾ- ਤ੍ਰਿਸਾ. ਪਿਆਸ। ੨. ਪ੍ਰਬਲ ਇੱਛਾ. "ਤ੍ਰਿਟਿ ਕਾਮ ਘਨੇਰੀ." (ਨਾਪ੍ਰ) "ਜਾਇ ਰਿਦੈ ਤ੍ਰਿਟਿ ਹਨਐ ਜਹਾਂ." (ਨਾਪ੍ਰ)


ਦੇਖੋ, ਤ੍ਰਿਦੀਠ.


ਸੰ. तृण. ਧਾ- ਘਾਸ ਖਾਣਾ, ਚਰਨਾ। ੨. ਸੰਗ੍ਯਾ- ਘਾਸ. ਕੱਖ. ਤਿਨਕਾ. "ਤ੍ਰਿਣ ਸਮਾਨਿ ਕਛੁ ਸੰਗਿ ਨਾ ਜਾਵੈ." (ਸੁਖਮਨੀ) ੩. ਵਿ- ਥੋੜਾ. ਤ੍ਰਿਣ ਸਮਾਨ. ਤੁੱਛ. ਤਨਿਕ. "ਤੁਧੁ ਲੇਪ ਨ ਲਗੈ ਤ੍ਰਿਣ." (ਵਾਰ ਮਾਰੂ ੨. ਮਃ ੫) ੪. ਅਦਨਾ. "ਤ੍ਰਿਣੰ ਤ ਮੇਰੰ." (ਸਹਸ ਮਃ ੫) ਤੁੱਛ ਨੂੰ ਸੁਮੇਰੁ.