Meanings of Punjabi words starting from ਦ

ਦੇਖੋ, ਦ੍ਰੋਹੀ.


ਸੰਗ੍ਯਾ- ਦ੍ਵਿਰਦ- ਅਨੀ. ਹਾਥੀਆਂ ਦੀ ਸੈਨਾ. (ਸਨਾਮਾ)


ਦੇਖੋ, ਦਰਪ.


ਸੰ. ਦ੍ਰਵ੍ਯ. ਸੰਗ੍ਯਾ- ਧਨ। ੨. ਵਸ੍‍ਤੁ. ਪਦਾਰਥ. ਸਾਮਗ੍ਰੀ. "ਅਰਥੁ ਦ੍ਰਥੁ ਦੇਖੁ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੫) ੩. ਦੇਖੋ, ਦਰਬ.


ਦੇਖੋ, ਦਰਭ.


ਅਨੁ. ਢੋਲ ਮ੍ਰਿਦੰਗ ਆਦਿ ਦੀ ਢਮਕ. "ਦ੍ਰਮ ਦ੍ਰਮ ਦ੍ਰਮਕੀ ਮਿਰਦੰਗਾ." (ਨਾਪ੍ਰ)


ਸੰ. (ਦ੍ਰੁ. ਧਾ- ਦੌੜਨਾ, ਵਹਿਣਾ) ਸੰਗ੍ਯਾ- ਵਹਾਉ। ੨. ਪਘਰਾਉ। ੩. ਦੌੜ। ੪. ਵੇਗ। ੫. ਵਿ- ਪਾਣੀ ਜੇਹਾ ਪਤਲਾ.


ਸੰ. ਸੰਗ੍ਯਾ- ਵਹਿਣ ਦਾ ਭਾਵ. ਵਹਾਉ। ੨. ਗਮਨ. ਦੌੜ। ੩. ਪਘਰਨ ਅਥਵਾ ਪਸੀਜਣ ਦੀ ਕ੍ਰਿਯਾ। ੪. ਚਿੱਤ ਦੇ ਕੋਮਲ ਹੋਣ ਦੀ ਹਾਲਤ. ਦਿਲ ਦਾ ਪਘਰਨਾ. "ਅਨਿਕ ਜਤਨ ਕਰਿ ਆਤਮ ਨਹਿ ਦ੍ਰਵੈ." (ਸੁਖਮਨੀ) "ਗੁਰਬਾਣੀ ਸੁਨਤ ਮੇਰਾ ਮਨ ਦ੍ਰਵਿਆ." (ਕਾਨ ਅਃ ਮਃ ੪) ੫. ਦੇਖੋ, ਦ੍ਰਵਿਣ.