Meanings of Punjabi words starting from ਪ

ਸੰਗ੍ਯਾ- ਪ੍ਰਪਾ. ਪਉ. ਉਹ ਥਾਂ, ਜਿੱਥੇ ਪਾਣੀ ਪਿਆਇਆ ਜਾਵੇ.


ਪਿਲਾਕੇ. ਪਾਨ ਕਰਾਕੇ.


ਸੰ. ਪਿਪਾਸਾ. ਸੰਗ੍ਯਾ- ਪੀਣ ਦੀ ਇੱਛਾ. ਤ੍ਰਿਖਾ. "ਪਿਆਸ ਨ ਜਾਇ ਹੋਰਤੁ ਕਿਤੈ." (ਅਨੰਦੁ) ੨. ਰੁਚੀ. ਚਾਹ. "ਜਿਨ ਹਰਿ ਹਰਿ ਸਰਧਾ ਹਰਿਪਿਆਸ." (ਸੋਦਰੁ) ੩. ਵਿ- ਪਿਪਾਸ. ਪਿਆਸਾ. ਤ੍ਰਿਖਾਤੁਰ. "ਫਿਰਤ ਪਿਆਸ ਜਿਉ ਤਲ ਬਿਨੁ ਮੀਨਾ." (ਸੂਹੀ ਅਃ ਮਃ ੫); ਦੇਖੋ, ਪਿਆਸ.


ਵਿ- ਪਿਪਾਸਾ ਵਾਲਾ, ਵਾਲੀ. ਤ੍ਰਿਖਾਤੁਰ. "ਦਰਸਨਪਿਆਸੀ ਦਿਨਸੁ ਰਾਤਿ." (ਜੈਤ ਛੰਤ ਮਃ ੫) ੨. ਪਿਆਵੇਗਾ. ਪਾਨ ਕਰਾਊ. "ਸੋ ਪੀਐ ਜਿਸੁ ਰਾਮੁ ਪਿਆਸੀ." (ਸਾਰ ਪੜਤਾਲ ਮਃ ੪)