Meanings of Punjabi words starting from ਮ

ਸੰਗ੍ਯਾ- ਸ਼ਿਕਾਰੀਆਂ ਦਾ ਸਰਦਾਰ. ਬਾਦਸ਼ਾਹ ਦੇ ਸ਼ਿਕਾਟੀ ਅਮਲੇ ਦਾ ਮੁੱਖ ਅਹੁਦੇਦਾਰ. "ਮੀਰਸ਼ਿਕਾਰ ਸੰਗ ਗਮਨੰਤੇ." (ਗੁਪ੍ਰਸੂ)


ਇਹ ਔਰੰਗਜ਼ੇਬ ਦਾ ਮੰਤ੍ਰੀ ਸੀ. ਇਸ ਨੇ ਚੰਬੇ ਦੇ ਰਾਜਾ ਸ਼ਤ੍ਰਸਿੰਘ ਨੂੰ ਸਨ ੧੬੬੬ ਵਿੱਚ ਸਨਦ ਦਿੱਤੀ ਹੈ, ਇਸ ਤੋਂ ਇਸ ਦੇ ਅਧਿਕਾਰ ਦਾ ਸਮਾਂ ਮਲੂਮ ਹੋ ਸਕਦਾ ਹੈ. ਕਈ ਵਿਦ੍ਵਾਨ ਖ਼ਿਆਲ ਕਰਦੇ ਹਨ ਕਿ ਵਿਚਿਤ੍ਰਨਾਟਕ ਵਿੱਚ ਮੀਆਂਖਾਨ ਇਹੀ ਹੈ, ਪਰ ਸਾਨੂੰ ਇਸ ਵਿੱਚ ਸੰਸਾ ਹੈ.


ਦੇਖੋ, ਟੋਕਾਸਾਹਿਬ.


ਸੰਗਮਰਮਰ ਜਾਂ ਧਾਤੁ ਦੇ ਪਿੰਡ, ਜੋ ਫ਼ਰਸ਼ ਦੀ ਚਾਂਦਨੀ ਦੇ ਕਣਿਆ ਤੇ ਰੱਖੇ ਜਾਂਦੇ ਹਨ, ਤਾਕਿ ਹਵਾ ਨਾਲ ਵਸਤ੍ਰ ਨਾ ਉਡੇ। ੨. ਬੁੱਧੀ ਵਿਦ੍ਯਾ ਅਤੇ ਤਜਰਬੇ ਤੋਂ ਖਾਲੀ ਅਹਿਲਕਾਰ ਜੋ ਮੀਰਫ਼ਰਸ਼ ਵਾਂਙ ਚਾਂਦਨੀ ਤੇ ਹੀ ਬੈਠਣ ਵਾਲਾ ਹੈ. ਉਸ ਨੂੰ ਭੀ ਵ੍ਯੰਗ੍ਯ ਨਾਲ ਮੀਰਫ਼ਰਸ਼ ਆਖਦੇ ਹਨ.


ਫ਼ਾ. [میرم] ਮੈਂ ਮਰਦਾ ਹਾਂ.


ਫ਼ਾ. ਸਭਾਪਤਿ. ਸਮਾਜ ਦਾ ਪ੍ਰਧਾਨ.


ਉਹ ਅਮੀਰ, ਜਿਸ ਨੂੰ ਮਾਹੀਮਰਾਤਬ ਰੁਤਬਾ ਮਿਲਿਆ ਹੈ। ੨. ਮਾਹੀਮਰਾਤਬ ਅਮੀਰ ਦਾ ਚਿੰਨ੍ਹ. ਦੇਖੋ, ਮਾਹੀਮਰਾਤਬ. "ਅਜਬ ਮੀਰਮਾਹੀ ਕੇ ਦਸਤੇ." (ਗੁਪ੍ਰਸੂ) ਪੇਸ਼ਕਬਜ਼ਾਂ ਦੇ ਮੁੱਠੇ ਜਿਨ੍ਹਾਂ ਤੇ ਮਾਹੀਮਰਾਤਬ ਦੇ ਚਿੰਨ੍ਹ ਸੁਨਹਿਰੀ ਬਣੇ ਹੋਏ ਹਨ.


ਫ਼ਾ. [میرمُنشی] ਮੁਨਸ਼ੀਆਂ ਦਾ ਸਰਦਾਰ। ੨. ਮਹਿਕਮੇ ਖ਼ਾਰਜੀਆ ਦਾ ਪ੍ਰਧਾਨ ਮੰਤ੍ਰੀ. Foreign Minister.


[معین اُلدین معین اُلمُلک رُستمِہِند] ਇਸ ਦਾ ਅਸਲ ਨਾਮ ਮੁੲ਼ਨੁੱਦੀਨ ਅਤੇ ਖ਼ਿਤਾਬ ਮੁਈ਼ ਨੁਲਮੁਲਕ ਰੁਸ੍ਤਮਹਿੰਦ ਸੀ. ਇਹ ਕ਼ਮਰੁੱਦੀਨਖ਼ਾਂ ਦਿੱਲੀ ਦੇ ਵਜ਼ੀਰ ਦਾ ਪੁਤ੍ਰ ਅਤੇ ਲਹੌਰ ਦਾ ਸੂਬਾ ਸੀ. ਇਸ ਨੇ ਅਹਮਦਸ਼ਾਹ ਦੀ ਤਾਬੇਦਾਰੀ ਮਨਜੂਰ ਕਰ ਲਈ ਸੀ, ਇਸ ਲਈ ਬਾਦਸ਼ਾਹ ਦਿੱਲੀ ਨੇ ਇਸ ਨੂੰ ਹਟਾਕੇ ਸ਼ਾਹਨਿਵਾਜ਼ ਨੂੰ ਸੂਬਾ ਥਾਪਿਆ. ਸੰਮਤ ੧੮੦੮ ਵਿੱਚ ਮੰਨੂ ਨੇ ਦੀਵਾਨ ਕੌੜਾਮੱਲ ਦੀ ਰਾਹੀਂ ਸਿੱਖਾਂ ਦੀ ਸਹਾਇਤਾ ਚਾਹੀ. "ਸਿੱਖਾਂ ਨੇ ਜੰਗ ਵਿੱਚ ਪੂਰੀ ਇਮਦਾਦ ਦਿੱਤੀ ਅਰ ਭੀਮਸਿੰਘ ਨੇ ਸ਼ਾਹਨਵਾਜ਼ ਦਾ ਸਿਰ ਵੱਢਿਆ. ਇਸ ਦੇ ਬਦਲੇ ਇਸ ਨੇ ਕੌੜਾਮੱਲ ਨੂੰ ਮਹਾਰਾਜਗੀ ਦਾ ਖਿਤਾਬ ਦਿੱਤਾ, ਪਰ ਕੌੜਾਮੱਲ ਦੇ ਮਰਣ ਪਿੱਛੋਂ ਇਸ ਨੇ ਸਿੱਖਾਂ ਨਾਲ ਬਹੁਤ ਜਾਲਿਮਾਨਾ ਵਰਤਾਉ ਕੀਤਾ. ਇਹ ਸ਼ਿਕਾਰ ਖੇਡਦਾ ੨੪ ਕੱਤਕ ਸੰਮਤ ੧੮੧੦¹ ਨੂੰ ਘੋੜੇ ਤੋਂ ਡਿਗਕੇ ਲਹੌਰ ਮੋਇਆ.#ਪ੍ਰਾਚੀਨ ਪੰਥਪ੍ਰਕਾਸ਼ ਦਾ ਕਰਤਾ ਲਿਖਦਾ ਹੈ ਕਿ ਮੀਰਮੰਨੂ ਨੇ ਕਮਾਦ ਵਿੱਚ ਲੁਕੇ ਸਿੱਖਾਂ ਨੂੰ ਆ ਘੇਰਿਆ. ਜਦ ਫੌਜ ਦੇ ਆਦਮੀ ਇੱਖ ਝਾੜਨ ਲੱਗੇ ਤਦ ਸਿੱਖਾਂ ਦਾ ਅਜੇਹਾ ਸ਼ੋਰ ਹੋਇਆ ਕਿ ਮੀਰਮੰਨੂ ਦਾ ਘੋੜਾ ਡਰਕੇ ਸੀਖਪਾਲ ਹੋਗਿਆ. ਜਿਸ ਤੋਂ ਡਿਗਕੇ ਉਸ ਦੀ ਮੌਤ ਹੋਈ. ਮੀਰਮੰਨੂ ਦੀ ਕ਼ਬਰ ਲਹੌਰ ਰੇਲਵੇ ਸਟੇਸ਼ਨ ਪਾਸ ਹੈ.#ਖਾਨਬਹਾਦੁਰ, ਮੀਰਮੰਨੂ ਆਦਿਕਾਂ ਦਾ ਨਾਉਂ ਸਾਡੀਆਂ ਪੋਥੀਆਂ ਵਿੱਚ ਅਨੇਕ ਵਾਰ ਆਉਂਦਾ ਹੈ, ਇਸ ਲਈ ਇੱਥੇ ਸ਼ਜਰਾ (ਵੰਸ਼ਾਵਲੀ) ਲਿਖਦੇ ਹਾਂ:-:#ਮੁਹੰਮਦ ਅਮੀਨਖ਼ਾਨ (ਇਤਿਮਾਦੁੱਦੌਲਾ)#।#।


ਦੇਖੋ, ਮੀਰਾਂ. "ਤੂੰ ਮੀਰਾ ਸਾਚੀ ਠਕੁਰਾਈ." (ਮਾਝ ਅਃ ਮਃ ੫) "ਤੂੰ ਪ੍ਰਭ ਹਮਰੋ ਮੀਰਾ." (ਟੋਡੀ ਮਃ ੫)