Meanings of Punjabi words starting from ਸ

ਵਿ- ਅਸਾਂ ਦਾ. ਹਮਾਰਾ. ਲਹਿੰਦੀ ਬੋਲੀ ਵਿੱਚ ਦ ਬਦਲਕੇ ਡ ਬਣ ਜਾਂਦਾ ਹੈ. ੨. ਸੰਗ੍ਯਾ- ਸਵਾਦ. ਰਸ. "ਕਿਤੀ ਚਖਉ ਸਾਡੜੇ." (ਮਾਰੂ ਅਃ ਮਃ ੧)


ਵਿ- ਅਸਾਡਾ. ਹਮਾਰਾ. ਅਸਾਂ ਦਾ.


ਸੰ. सार्द्घ ਸਾਰ੍‍ਧ. ਵਿ- ਅੱਧ ਸਹਿਤ. ਜਿਸ ਨਾਲ ਅੱਧਾ ਭਾਗ ਹੋਰ ਮਿਲਿਆ ਹੋਵੇ. ਡੇਢ. ਡੂਢ.


ਸੰ. ਸਾਰ੍‍ਧਸਪ੍ਤੀ. ਸ਼ਾੜ੍ਹਸਤੀ ਸ਼ਨਿ (ਛਨਿੱਛਰ) ਗ੍ਰਹ ਦੀ ਦੁੱਖਦਾਇਕ ਦਸ਼ਾ, ਜੋ ਸਾਢੇ ਸੱਤ ਵਰ੍ਹੇ ਰਹਿੰਦੀ ਹੈ.¹ ਤਿੰਨ ਰਾਸ਼ੀਆਂ ਤੇ ਢਾਈ ਢਾਈ ਵਰ੍ਹੇ ਸ਼ਨਿ ਰਹਿਆ ਕਰਦਾ ਹੈ. ਹਿੰਦੂਆਂ ਦੇ ਖਿਆਲ ਅਨੁਸਾਰ ਇਹ ਦਸ਼ਾ ਦੁਖਦਾਈ ਹੈ. "ਖੋਜਨ ਕਰੇ ਭਲੇ ਗ੍ਰਹ ਸਾਰੇ. ਸਾਢਸਤੀ ਅਬ ਚਢੀ ਤੁਮਾਰੇ।।" (ਗੁਪ੍ਰਸੂ)