Meanings of Punjabi words starting from ਅ

ਵਿ- ਅਸਾਂ ਦਾ. ਅਸਾਡਾ. ਹਮਾਰਾ. "ਜੇ ਤੂ ਮਿਤ੍ਰ ਅਸਾਡੜਾ." (ਵਾਰ ਮਾਰੂ ੨. ਮਃ ੫)


ਵਿ- ਅਸਾਂ ਦੇ. ਅਸਾਡੇ. ਹਮਾਰੇ. "ਮਿਤ੍ਰ ਅਸਾਡੜੇ ਸੇਈ." (ਵਾਰ ਗੂਜ ੨. ਮਃ ੫)


ਵਿ- ਦੇਖੋ, ਅਸਾਡੜਾ.


ਸੰ. ਅਸਾਧ੍ਯ. ਵਿ- ਜਿਸ ਦਾ ਸਿੱਧ ਕਰਨਾ ਔਖਾ ਹੈ. ਕਠਿਨਤਾ ਨਾਲ ਹੋਣ ਵਾਲਾ। ੨. ਅਜੇਹਾ ਰੋਗ, ਜੋ ਦੂਰ ਨਾ ਹੋ ਸਕੇ. ਜਿਸ ਦਾ ਇਲਾਜ ਨਾ ਹੋ ਸਕੇ. "ਅਸਾਧ ਰੋਗ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ." (ਮਾਰੂ ਮਃ ੫) ੩. ਦੇਖੇ, ਅਸਾਧੁ.


ਵਿ- ਜੋ ਸਾਧਾਰਣ (ਮਾਮੂਲੀ) ਨਹੀਂ. ਅਸਾਮਾਨ੍ਯ। ੨. ਭਾਵ- ਵਿਸ਼ੇਸ. ਖ਼ਾਸ.