Meanings of Punjabi words starting from ਆ

ਸੰ. ਆਚਰਿਤ. ਵਿ- ਬਿਉਹਾਰ ਵਿੱਚ ਲਿਆਂਦਾ. ਕੀਤਾ ਹੋਇਆ. ਅ਼ਮਲ ਵਿੱਚ ਲਿਆਂਦਾ.


ਦੇਖੋ, ਭ੍ਰਮੀਆਚਾ.


ਦੇਖੋ, ਅਚਾਰ. "ਗਾਵੈ ਕੋ ਗੁਣ ਵਡਿਆਈ ਆਚਾਰ." (ਜਪੁ)


ਸੰ. ਆਚਾਰ੍‍ਯ੍ਯ. ਸੰਗ੍ਯਾ- ਗੁਰੂ. ਧਰਮ ਦਾ ਉਪਦੇਸ਼ ਦਾਤਾ। ੨. ਵਿਦ੍ਯਾਗੁਰੂ। ੩. ਬ੍ਰਾਹਮਣਾਂ ਦੀ ਇੱਕ ਜਾਤੀ, ਜੋ ਮੁਰਦਿਆਂ ਦਾ ਧਾਨ ਲੈਕੇ ਗੁਜ਼ਾਰਾ ਕਰਦੀ ਹੈ, ਅਤੇ ਮੁਰਦਿਆਂ ਨਾਲ ਪਿੰਡ ਦੀਵਾ ਆਦਿ ਲੈ ਕੇ ਸ਼ਮਸ਼ਾਨ ਵਿੱਚ ਜਾਂਦੀ ਹੈ. ਲੋਕ ਪ੍ਰਸਿੱਧ ਇਸ ਦਾ ਨਾਉਂ "ਮਹਾ ਬ੍ਰਾਹਮਣ" ਭੀ ਹੈ.


ਸੰ. आचारिन्. ਵਿ- ਆ਼ਮਿਲ. ਕਰਮ ਨੂੰ ਵਰਤੋਂ ਵਿੱਚ ਲਿਆਉਣ ਵਾਲਾ। ੨. ਕ੍ਰਿ. ਵਿ- ਆਚਾਰ ਕਰਕੇ. ਆਚਾਰੋਂ ਸੇ. "ਆਚਾਰੀ ਨਹੀ ਜੀਤਿਆ ਜਾਇ." (ਆਸਾ ਮਃ ੧)


ਦੇਖੋ, ਅਚਾਰ. "ਸਿਮਰਨ ਸੁਆਮੀ ਇਹੁ ਸਾਧੁ ਕੋ ਆਚਾਰੁ." (ਸਾਰ ਮਃ ੫)


ਦੇਖੋ, ਆਂਚ. "ਆਚੁ ਕਾਚੁ ਢਰਿਪਾਹੀ." (ਮਲਾ ਅਃ ਮਃ ੧) ਆਂਚ ਵਿੱਚ ਕੱਚ ਢਲ ਜਾਂਦਾ ਹੈ.


ਵਿ- ਅੱਛਾ. . ਉਮਦਾ. ਚੰਗਾ. ਹੱਛਾ। ੨. ਅਰੋਗ. ਨਰੋਆ। ੩. ਸੰਗ੍ਯਾ- ਅਕ੍ਸ਼ਿ. ਅੱਖ. ਨੇਤ੍ਰ। ੪. ਇੱਛਾ. ਚਾਹ. "ਸੁਰਗ ਨ ਆਛਹਿ." (ਬਾਵਨ) ਦੇਖੋ, ਆਛੈ। ੫. ਸਿੰਧੀ. ਸਮੁੰਦਰ.