Meanings of Punjabi words starting from ਚ

ਦੇਖੋ, ਚਜ ੨. ਅਤੇ ਬ੍ਰਹਮਚਜੁ. "ਗੁਰ ਮਿਲਿ ਚਜੁ ਅਚਾਰੁ ਸਿਖੁ." (ਸ੍ਰੀ ਮਃ ੫)


ਸੰ. चट् ਧਾ- ਬਰਸਣਾ, ਲਪੇਟਣਾ, ਤੋੜਨਾ, ਉੱਚਾਟਨ ਕਰਨਾ, ਉਖੇੜਨਾ। ੨. ਸੰ. ਝਟਿਤਿ. ਕ੍ਰਿ. ਵਿ- ਛੇਤੀ. ਫ਼ੌਰਨ. "ਤ੍ਰਿਯ ਰੋਵਤ ਕੁਟਵਾਰ ਕੇ ਤਟ ਚਟ ਕੂਕੀ ਜਾਇ." (ਚਰਿਤ੍ਰ ੭੬) ੩. ਸੰਗ੍ਯਾ- ਚਟੁ. ਚੱਟਾ. ਚਾਟੜਾ. ਚੇਲਾ। ੪. ਵਿਦ੍ਯਾਰਥੀ.


ਸੰ. ਚਟੁਸ਼ਾਲਾ. ਸੰਗ੍ਯਾ- ਚਟੁ (ਚੇਲਿਆਂ) ਦੇ ਪੜ੍ਹਨ ਦਾ ਘਰ. ਪਾਠਸ਼ਾਲਾ. ਮਦਰਸਾ। ੨. ਵਿਦ੍ਯਾਰਥੀਆਂ ਦੇ ਰਹਿਣ ਦਾ ਮਕਾਨ. Boarding house.


ਪਾਠਸ਼ਾਲਾ ਵਿੱਚ. "ਚਟਸਾਲਿ ਬਾਲਕੁ ਪਾਇਆ." (ਰਾਮ ਮਃ ੫. ਬੰਨੋ)


ਸੰਗ੍ਯਾ- ਪ੍ਰੇਮ. ਲਗਨ। ੨. ਚਮਕ. ਭੜਕ। ੩. ਚਪਲਤਾ. ਫੁਰਤੀ। ੪. ਚਟ ਚਟ ਧੁਨਿ. ਪਾਟਣ ਦੀ ਆਵਾਜ਼। ੫. ਸੰ. ਚਿੜਾ.


ਸੰਗ੍ਯਾ- ਪ੍ਰੇਮ. ਲਗਨ। ੨. ਚਮਕ. ਭੜਕ। ੩. ਚਪਲਤਾ. ਫੁਰਤੀ। ੪. ਚਟ ਚਟ ਧੁਨਿ. ਪਾਟਣ ਦੀ ਆਵਾਜ਼। ੫. ਸੰ. ਚਿੜਾ.