ਸੰਗ੍ਯਾ- ਛੀ ਮੂਹਾਂ ਵਾਲਾ ਕਾਰ੍ਤਿਕੇਯ. ਖੜਾਨਨ.
ਸੰਗ੍ਯਾ- ਛੀ. ਸਟ. ਛੇ। ੨. ਨਾਸ਼. ਦੇਖੋ, ਕ੍ਸ਼੍ਯ ਅਤੇ ਖੈ.
ਵਿ- ਛਇਆ. ਫੈਲਿਆ। ੨. ਕ੍ਸ਼੍ਯ (ਨਾਸ਼) ਕੀਤਾ. "ਸਾਧਨ ਰਾਖਕੈ ਸਤ੍ਰੁ ਛਯੋ." (ਕ੍ਰਿਸਨਾਵ)
ਸੰਗ੍ਯਾ- ਛਲ. ਕਪਟ. "ਇਰਖਾ ਪਰੁਖਾ ਛਰ ਆਮਰਖਾ." (ਨਾਪ੍ਰ) ਈਰਖਾ, ਰੁੱਖਾਪਨ, ਛਲ ਅਤੇ ਕ੍ਰੋਧ। ੨. ਦੇਖੋ, ਛਰਨਾ.
ਵਿ- ਕ੍ਸ਼੍ਰ ਕਰਤਾ. ਜ਼ਖ਼ਮੀ ਕਰਨ ਵਾਲਾ. ਘਾਇਕ. "ਛਰਹਰ ਅੰਗੰ." (ਰਾਮਾਵ) ੨. ਛੋਹਲਾ. ਚਾਲਾਕ. ਫੁਰਤੀਲਾ.
nan
ਵਿ- ਚੰਚਲ. ਫੁਰਤੀਲਾ. "ਛੈਲ ਛਰਹਰੋ ਜ੍ਵਾਨ." (ਚਰਿਤ੍ਰ ੨੨੩) ੨. ਕ੍ਸ਼ੀਣਾਂਗ. ਪਤਲਾ. ਸੂਖਮ ਅੰਗਾਂ ਵਾਲਾ.
ਸੰਗ੍ਯਾ- ਛਲ ਦਾ ਭਾਵ। ੨. ਵਿ- ਛਲਣ ਵਾਲਾ. "ਛਰਤਾ ਮਤਿ ਕੋ ਲਖ ਚਾਤੁਰਤਾ." (ਗੁਪ੍ਰਸੂ)
ਸੰ. छर्द् ਧਾ- ਵਮਨ ਕਰਨਾ, ਕ਼ਯ (ਉਲਟੀ) ਕਰਨਾ। ੨. ਸੰਗ੍ਯਾ- ਵਮਨ. ਕ਼ਯ. ਦੇਖੋ, ਛਰਦਿ.
ਸੰ. ਛਿਰ੍ਦ. ਵਮਨ ਰੋਗ. ਉਲਟੀ ਹੋਣ ਦੀ ਬੀਮਾਰੀ. ਕ਼ਯ (ਕ਼ੈ). Vomiting. ਵਾਤ ਪਿੱਤ ਕਫ ਦੇ ਕੋਪ ਤੋਂ, ਗੰਦੀ ਮੰਦੀ ਚੀਜਾਂ ਖਾਣ ਤੋਂ, ਅਣਪਚ ਤੋਂ, ਘ੍ਰਿਣਾਯੋਗ੍ਯ ਪਦਾਰਥ ਦੇ ਦੇਖਣ ਅਤੇ ਸੁੰਘਣ ਤੋਂ ਛਰਦਿ ਰੋਗ ਹੁੰਦਾ ਹੈ. ਇਸਤ੍ਰੀਆਂ ਨੂੰ ਗਰਭ ਠਹਿਰਣ ਪਿੱਛੋਂ ਭੀ ਛਰਦਿ ਹੋਇਆ ਕਰਦੀ ਹੈ.#ਛਰਦਿ ਦਾ ਉੱਤਮ ਇਲਾਜ ਹੈ ਕਿ-#(੧) ਨਿੰਮ ਦੀ ਗਿੱਲੀ ਛਿੱਲ ਛੀ ਮਾਸ਼ੇ, ਛੋਟੀਆਂ ਇਲਾਇਚੀਆਂ ਸੱਤ, ਲੌਂਗ ਇੱਕ, ਪੋਦੀਨਾ ਛੀ ਮਾਸ਼ੇ, ਸੌਂਫ ਛੀ ਮਾਸੇ, ਇਨ੍ਹਾਂ ਨੂੰ ਚੰਗੀ ਤਰਾਂ ਘੋਟਕੇ ਦੋ ਛਟਾਂਕ ਪਾਣੀ ਬਣਾਕੇ ਮਿਸ਼ਰੀ ਪਾ ਕੇ ਇੱਕ ਜਾਂ ਦੋ ਦੋ ਤੋਲੇ ਰੋਗੀ ਨੂੰ ਕਈ ਵੇਰ ਪਿਆਓ.#(੨) ਸੌਂਫ ਦੇ ਅਰਕ ਵਿੱਚ ਜਹਿਰਮੁਹਰਾ ਜਾਂ ਦਰਿਆਈ ਖੋਪਾ ਘਸਾਕੇ ਚਟਾਓ.#(੩) ਛੋਟੀਆਂ ਇਲਾਇਚੀਆਂ ਦੇ ਬੀਜ, ਗੁਲਖੈਰਾ, ਨਾਗਰਮੋਥਾ, ਬੇਰ ਦੀ ਗੁਠਲੀ ਦੀ ਗਿਰੀ, ਮਘਾਂ, ਚਿੱਟਾ ਚੰਦਨ, ਧਾਨਾਂ ਦੀਆਂ ਖਿੱਲਾਂ, ਲੌਂਗ, ਨਾਗਕੇਸਰ, ਇਨ੍ਹਾਂ ਨੌ ਸਮ ਵਜਨ ਦਵਾਈਆਂ ਦਾ ਚੂਰਣ ਸ਼ਹਿਦ ਅਤੇ ਮਿਸ਼ਰੀ ਮਿਲਾਕੇ ਖਵਾਓ.#(੪) ਕੋਰੀ ਠੂਠੀ ਅੱਗ ਵਿੱਚ ਲਾਲ ਕਰਕੇ ਪਾਣੀ ਵਿੱਚ ਪੰਜ ਛੀ ਵਾਰ ਬੁਝਾਓ, ਇਹ ਪਾਣੀ ਪੀਣ ਲਈ ਦੇਓ.#(੫) ਸੁਗੰਧ ਵਾਲੇ ਪਦਾਰਥ ਸੁੰਘਾਓ.#(੬) ਸ਼ਰੀਰ, ਘਰ, ਵਸਤ੍ਰ ਆਦਿ ਨਿਰਮਲ ਰੱਖੋ.