Meanings of Punjabi words starting from ਢ

ਬਾਣੀਆਂ ਦੀ ਇੱਕ ਜਾਤਿ. ਵੈਸ਼੍ਯ ਜਾਤਿ ਦਾ ਇੱਕ ਭੇਦ। ੨. ਕਈ ਢੂਸਰ ਆਪਣੇ ਤਾਈਂ ਬ੍ਰਾਹਮਣ ਜਾਤਿ ਵਿੱਚੋਂ ਮੰਨਦੇ ਹਨ.


ਸੰਗ੍ਯਾ- ਆਧਾਰ. ਆਸਰਾ। ੨. ਪਿੱਠ. ਪ੍ਰਿਸ੍ਟਿ। ੩. ਦੇਖੋ, ਢੂਹੀ.


ਸੰਗ੍ਯਾ- ਪਿੱਠ. ਪ੍ਰਿਸ੍ਟਿ. ਪੀਠ। ੨. ਗੁਦਾ। ੩. ਚਿੱਤੜ. ਨਿਤੰਬ.


ਦੇਖੋ, ਢੁਕਣਾ.


ਸੰਗ੍ਯਾ- ਢੂੰਢਣ ਦੀ ਕ੍ਰਿਯਾ. ਖੋਜ. ਭਾਲ. ਤਲਾਸ਼.


ਦੇਖੋ, ਢੰਢੋਲਿਮੁ.


ਸੰਗ੍ਯਾ- ਆਧਾਰ. ਆਸਰਾ। ੨. ਢੁਲਣ ਦਾ ਭਾਵ. ਝੂਲ. ਲਹਿਰਾਉ. "ਚਉਰਢੂਲ ਜਾਚੈ ਹੈ ਪਵਣੁ." (ਮਲਾ ਨਾਮਦੇਵ)


ਸੰਗ੍ਯਾ- ਡਾਟ ਦਾ ਕਲਬੂਤ (ਕਾਲਬੁਦ). ਡਾਟ ਦਾ ਆਧਾਰ.