Meanings of Punjabi words starting from ਦ

ਦਾਗੇ ਹੋਏ. ਚਕ੍ਰਾਂਕਿਤ. ਦ੍ਵਾਰਿਕਾ ਵਿੱਚ ਛਾਪਾ ਲਵਾਉਣ ਵਾਲੇ. "ਦਗੇ ਦਿਗੰਬਰ ਵਾਦ ਕਰਾਏ." (ਭਾਗੁ)


ਧਾ- ਪਹੁਚਣਾ, ਕਮ ਹੋਣਾ, ਜਾਣਾ, ਰਖ੍ਯਾ ਕਰਨਾ.


ਦੇਖੋ, ਦਕ੍ਸ਼੍‍ ਅਤੇ ਦੱਛ.


ਦੇਖੋ, ਦਕ੍ਸ਼੍‍. "ਦੱਛ ਪ੍ਰਜਾਪਤਿ ਜਿਨਹਿ ਉਪਾਏ." (ਵਿਚਿਤ੍ਰ)


ਦੇਖੋ, ਦਕ੍ਸ਼ਿਣ ਅਤੇ ਦਖਨ.