Meanings of Punjabi words starting from ਧ

ਸੰਗ੍ਯਾ- ਧਰਮ ਦੇ ਨਿਯਮ ਦੱਸਣ ਵਾਲਾ ਗ੍ਰੰਥ। ੨. ਉਹ ਗ੍ਰੰਥ, ਜਿਸਦੇ ਆਧਾਰ ਮਤ (ਮਜਹਬ) ਹੈ. ਧਰਮਸ਼ਾਸਤ੍ਰ.


ਸੰਗ੍ਯਾ- ਧਰਮ ਦੇ ਨਿਸ਼ਾਨ. ਧਰਮਗ੍ਰੰਥ ਅਨੁਸਾਰ ਧਾਰਨ ਕੀਤੇ ਹੋਏ ਚਿੰਨ੍ਹ. ਜੈਸੇ ਖ਼ਾਲਸੇ ਦੇ ਕੇਸ਼ ਕ੍ਰਿਪਾਣ ਕੱਛ.


ਬਾਬਾ ਲਖਮੀਦਾਸ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਸੰਮਤ ੧੫੮੦ ਅਤੇ ਦੇਹਾਂਤ ਸੰਮਤ ੧੬੭੫ ਵਿੱਚ ਹੋਇਆ. ਧਰਮਚੰਦ ਜੀ ਦੇ ਪੁਤ੍ਰ ਮਾਣਕਚੰਦ, ਮੇਹਰਚੰਦ, ਕਰਣੀ ਵਾਲੇ ਮਹਾਤਮਾ ਹੋਏ ਹਨ. ਦੇਖੋ, ਵੇਦੀਵੰਸ਼.


ਸੰਗ੍ਯਾ- ਸੁਖ, ਜੋ ਧਰਮ ਤੋਂ ਪੈਦਾ ਹੁੰਦਾ ਹੈ। ੨. ਯੁਧਿਸ੍ਠਿਰ. ਦੇਖੋ, ਧਰਮਸੁਤ ਅਤੇ ਪਾਂਡਵ. "ਧਰਮਜ ਜਬੈ ਜੂਪ ਕੋ ਖੇਲਾ." (ਨਾਪ੍ਰ) ੩. ਧਰਮ ਨਾਲ ਵਿਆਹੀ ਹੋਈ ਇਸਤ੍ਰੀ ਤੋਂ ਉਪਜਿਆ ਪੁਤ੍ਰ.


ਧਰਮ ਨੂੰ। ੨. ਸੰ. धर्मिन. ਵਿ- ਧਰਮੀ. ਧਰਮਵਾਲਾ. "ਤਜੰਤ ਧਰਮਣੋ ਨਰੰ." (ਕਲਕੀ)


ਸੰਗ੍ਯਾ- ਧਰਮ ਦਾ ਪੁਤ੍ਰ, ਯੁਧਿਸ੍ਠਿਰ.


ਕਬੀਰ ਜੀ ਦਾ ਚੇਲਾ, ਜੋ ਉਨ੍ਹਾਂ ਦੇ ਦੇਹਾਂਤ ਪਿੱਛੋਂ ਕਾਸ਼ੀ ਵਿੱਚ ਕਬੀਰ ਪੰਥੀਆਂ ਦਾ ਮਹੰਤ ਹੋਇਆ. ਕਬੀਰ ਬੀਜਕ ਪੁਸ੍ਤਕ ਇਸੇ ਦੇ ਯਤਨ ਨਾਲ ਲਿਖਿਆ ਗਿਆ ਹੈ। ੨. ਖੋਸਲਾ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਰਾਮਦਾਸ ਜੀ ਦਾ ਅਨੰਨ ਸੇਵਕ ਸੀ.


ਸੰਗ੍ਯਾ- ਧਰਮਰਾਜ ਦਾ ਦੂਤ. ਯਮਗਣ. "ਧਰਮਦੂਤਹਿ ਡਿਠਿਆ." (ਜੈਤ ਛੰਤ ਮਃ ੫)