Meanings of Punjabi words starting from ਨ

ਦੇਖੋ, ਨੇਖਾਸ.


ਸੰ. ਸੰਗ੍ਯਾ- ਨਖ (ਨਹੁਁ) ਹਨ ਜਿਸ ਦਾ ਆਯੁਧ (ਸ਼ਸਤ੍ਰ) ਸ਼ੇਰ। ੨. ਬਿੱਲਾ। ੩. ਕੁੱਕੜ. ਮੁਰਗਾ। ੪. ਬਘਿਆੜ ਬਾਜ਼ ਆਦਿ। ੫. ਨ੍ਰਿਸਿੰਹ (ਨਰਸਿੰਘ) ਅਵਤਾਰ.


ਦੇਖੋ, ਨਿਖਾਲ.


ਦੇਖੋ, ਨਕ੍ਸ਼੍‍ਤ੍ਰ. "ਨਖਿਅਤ੍ਰ ਸਸੀਅਰ ਸੂਰ ਧਿਆਵਹਿ." (ਆਸਾ ਛੰਤ ਮਃ ੫) "ਅਨਿਕ ਸੂਰ ਸਸੀਅਰ ਨਖਿਆਤਿ." (ਸਾਰ ਅਃ ਮਃ ੫)


ਦੇਖੋ, ਨਕ੍ਸ਼੍‍ਤ੍ਰ. "ਸਸੀਅਰ ਸੂਰ ਨਖ੍ਯਤ੍ਰ ਮਹਿ ਏਕੁ." (ਸੁਖਮਨੀ) "ਘਟੰਤ ਰਵਿ ਸਸੀਅਰ ਨਖਿ੍ਯਤ੍ਰ ਰਗਨੰ." (ਸਹਸ ਮਃ ੫)