Meanings of Punjabi words starting from ਮ

ਅ਼. [محروُم] ਵਿ- ਜੋ ਹ਼ਰਮ (ਰੋਕ) ਰੱਖਿਆ ਜਾਵੇ। ੨. ਵਾਂਜਿਆ ਹੋਇਆ। ੩. ਕਿਸੇ ਚੀਜ਼ ਤੋਂ ਖਾਲੀ ਰਹਿਣ ਵਾਲਾ.


ਦੇਖੋ, ਰੇਰੁ.


ਦੇਖੋ, ਮਹਲ। ੨. ਸੰ. ਮਹੱਲ ਅਤੇ ਮਹੱਲਕ. ਸੰਗ੍ਯਾ- ਜ਼ਨਾਨਖ਼ਾਨੇ (ਹਰਮ) ਦੀ ਰਖ੍ਯਾ ਕਰਨ ਵਾਲਾ ਦਾਰੋਗਾ. ਦੇਖੋ, ਖੁਸਰਾ.


ਅ਼. [محلت] ਮਹ਼ੱਲਤ. ਉਤਰਣ (ਡੇਰਾ ਕਰਨ) ਦੀ ਥਾਂ. "ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ." (ਬਸੰ ਅੰਃ ਮਃ ੧) ਨੌ ਖੰਡ, ਸੱਤ, ਦ੍ਵੀਪ, ਚੌਦਾਂ ਲੋਕ, ਤਿੰਨ ਗੁਣ, ਚਾਰ ਯੁਗਰੂਪ ਮਹਲਤਿ ਰਚਕੇ, ਚਾਰ ਖਾਣੀ ਦੀ ਸ੍ਰਿਸ੍ਟੀ ਵਿੱਚ ਬੈਠਾਲੀ। ੨. [مہّلات] ਮਹ਼ੱਲਾਤ. ਮਹਲ ਦਾ ਬਹੁਵਚਨ. "ਵੇਖਿ ਮਹਲਤਿ ਮਰਣੁ ਵਿਸਾਰਿਆ." (ਵਾਰ ਆਸਾ)


ਸੰਗ੍ਯਾ- ਮਹਿਲ ਵਿੱਚ ਰਹਿਣ ਵਾਲੀ, ਨਾਰੀ. ਇਸਤ੍ਰੀ। ੨. ਭਾਰਯਾ. ਪਤਨੀ. "ਗੜ ਮੰਦਰ ਮਹਲਾ ਕਹਾਂ?" (ਓਅੰਕਾਰ) ੩. ਦੇਖੋ, ਮਹਲ ੧. ਅਤੇ ੮. "ਗੁਰਬਾਣੀ ਵਿੱਚ ਸਤਿਗੁਰਾਂ ਨੇ ਆਪਣੇ ਲਈ ਮਹਲਾ ਸ਼ਬਦ ਵਰਤਿਆ ਹੈ. ਮਹਲਾ ਦੇ ਅੰਤ ਜੋ ਅੰਗ ਹੋਵੇ ਉਸ ਤੋਂ ਗੁਰੂ ਸਾਹਿਬ ਦਾ ਨਾਮ ਜਾਣਨਾ ਚਾਹੀਏ, ਜਿਵੇਂ- ਮਹਲਾ ੧. ਸ਼੍ਰੀ ਗੁਰੂ ਨਾਨਕ ਦੇਵ, ਮਹਲਾ ੯. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਆਦਿ.


ਅ਼. [محّلہ] ਮਹ਼ੱਲਹ. ਸੰਗ੍ਯਾ- ਜਿਸ ਥਾਂ ਨੂੰ ਫਤੇ ਕਰਕੇ ਜਾ ਉਤਰੀਏ. ਹ਼ਲੂਲ ਦੀ ਥਾਂ ਅਥਵਾ ਦੌੜਨ ਦਾ ਅਸਥਾਨ। ੨. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਖ਼ਾਲਸੇ ਨੂੰ ਯੁੱਧਵਿਦ੍ਯਾ ਵਿੱਚ ਨਿਪੁਣ ਕਰਨ ਲਈ ਚੇਤਬਦੀ ੧. ਨੂੰ ਮਸਨੂਈ ਜੰਗ ਦੇ ਅਭ੍ਯਾਸ (Maneuvre) ਦਾ ਦਿਨ ਠਹਿਰਾਇਆ. ਇਸ ਦਿਨ ਇੱਕ ਥਾਂ ਹਮਲੇ ਲਈ ਨਿਯਤ ਕਰਕੇ ਦੋ ਦਲ ਬਣਾਏ ਜਾਂਦੇ ਸਨ, ਜਿਨ੍ਹਾਂ ਦੇ ਸਰਦਾਰ ਚੁਣਵੇਂ ਸਿੰਘ ਹੋਇਆ ਕਰਦੇ. ਜੋ ਇੱਕ ਦਲ ਦਾ ਵਾਰ ਰੋਕਕੇ ਚਤੁਰਾਈ ਨਾਲ ਖ਼ਾਸ ਥਾਂ ਪੁਰ ਕਬਜ਼ਾ ਕਰ ਲੈਂਦਾ, ਉਹ ਜਿੱਤਿਆ ਸਮਝੀਦਾ ਸੀ. ਹੁਣ ਭੀ ਪ੍ਰਧਾਨ ਗੁਰਦ੍ਵਾਰਿਆਂ ਵਿੱਚ ਮਹੱਲੇ ਦੀ ਰੀਤਿ ਕੁਝ ਬਾਕੀ ਰਹਿ ਗਈ ਦਿਖਾਈ ਦਿੰਦੀ ਹੈ.


ਮਹਲ ਦਾ ਬਹੁਵਚਨ. ਦੇਖੋ, ਮਹਲਤ ੨.


ਨਗਾਰੇ ਨਿਸ਼ਾਨ ਸਹਿਤ ਖ਼ਾਲਸਾਦਲ ਨੂੰ ਸਜਧਜ ਨਾਲ ਇੱਕ ਗੁਰਧਾਮ ਤੋਂ ਦੂਜੇ ਗੁਰਦ੍ਵਾਰੇ ਫੌਜੀ ਢੰਗ ਨਾਲ ਲੈ ਜਾਣਾ, ਦੇਖੋ, ਮਹੱਲ ੨.