Meanings of Punjabi words starting from ਸ਼

ਫ਼ਾ. [شوم] ਮੈ ਜਾਊਂਗਾ. ਮੈ ਜਾਂਦਾ ਹਾਂ. ਮੈ ਜਾਵਾਂ। ੨. ਮੈ ਹੋਊਂਗਾ. ਮੈ ਹੁੰਦਾ ਹਾਂ. ਮੈ ਹੋਵਾਂ. ਇਸ ਦਾ ਮਸਦਰ ਸ਼ੁਦਨ ਹੈ.


ਦੇਖੋ, ਅਰਥੀ.


ਸੰ. ਵਿ- ਉੱਤਮ ਆਸ਼ਨ। ੨. ਆਸ਼੍ਵਾਸਨ ਦਾ ਸੰਖੇਪ. ਦੇਖੋ, ਆਸਾਸਨ। ੩. ਸ੍ਵ (ਆਪਣਾ) ਆਸਨ.


ਸੰ. श्वित ਧਾ- ਨਿਰਮਲ ਹੋਣਾ. ਉੱਜਲ ਹੋਣਾ. ਚਿੱਟਾ ਹੋਣਾ.


ਫ਼ਾ. [شوی] ਤੂ ਹੋਵੇ. ਇਸ ਦਾ ਮੂਲ ਸ਼ੁਦਨ ਹੈ.