Meanings of Punjabi words starting from ਹ

ਦੇਖੋ, ਹੜ.


ਕ੍ਰਿ- ਪਹਿਰਨਾ. ਪਰਿਧਾਨ. "ਸਜਿ ਕਾਇਆ ਪਟੁ ਹਢਾਏ." (ਮਾਰੂ ਮਃ ੧) "ਪਾਟ ਪਟੰਬਰ ਪਹਿਰਿ ਹਢਾਵਉ." (ਗਉ ਅਃ ਮਃ ੧) ੨. ਮੁਲ. ਧਾਰਨਾ. ਰੱਖਣਾ. "ਗੁਸਾ ਮਨਿ ਨ ਹਢਾਇ." (ਸ. ਫਰੀਦ) ੩. ਫੇਰਨਾ. ਘੁਮਾਉਣਾ. "ਬੰਨਿ ਬਕਰੀ ਸੀਹੁ ਹਢਾਇਆ." (ਸੋਰ ਮਃ ੪)


ਰਾਜ ਪਟਿਆਲੇ ਵਿੱਚ ਬਰਨਾਲੇ ਤੋਂ ਤਿੰਨ ਕੋਹ ਪੱਛਮ ਇੱਕ ਨਗਰ, ਇਸ ਥਾਂ ਨੌਵੇਂ ਸਤਿਗੁਰੂ ਜੀ ਵਿਰਾਜੇ ਹਨ. ਤਾਪ ਨਾਲ ਦੁਖੀ ਹੋਏ ਇਕ ਰੋਗੀ ਨੂੰ ਟੋਭੇ ਵਿੱਚ ਨ੍ਹਵਾਕੇ ਅਰੋਗ ਕੀਤਾ, ਜਿਸਦਾ ਨਾਉਂ, ਹੁਣ "ਗੁਰੂ ਸਰ" ਹੈ. ਮਹਾਰਾਜਾ ਕਰਮ ਸਿੰਘ ਪਟਿਆਲਾਪਤੀ ਨੇ ਸੁੰਦਰ ਗੁਰੁਦ੍ਵਾਰਾ ਬਣਵਾਇਆ ਹੈ. ੨੫੦ ਘੁਮਾਉਂ, ਜ਼ਮੀਨ ਰਿਆਸਤ ਵੱਲੋਂ ਜਾਗੀਰ ਹੈ. ਰੇਲਵੇ ਸਟੇਸ਼ਨ ਹਢਿਆਯਾ ਤੋਂ ੧. ਮੀਲ ਨੈਰਤ ਕੋਣ ਇਹ ਅਸਥਾਨ ਹੈ.