Meanings of Punjabi words starting from ਅ

ਵਿ- ਅਮਰ ਦੇਹ. ਦੇਵਰੂਪ. "ਅਮਰਪਿੰਡ ਭਏ ਸਾਧੂ ਸੰਗਿ." (ਬਿਲਾ ਅਃ ਮਃ ੪)


ਸੰਗ੍ਯਾ- ਦੇਵਪੁਰੀ. ਸ੍ਵਰਗ। ੨. ਤੁਰੀਯ (ਤੁਰੀਆ) ਪਦ. ਚੌਥਾਪਦ. ਨਿਰਵਾਣ। ੩. ਸਾਧੁਸੰਗਤਿ। ੪. ਗੋਇੰਦਵਾਲ। ੫. ਅਮ੍ਰਿਤਸਰ.


ਸੰ. ਅੰਬਰ ਵੱਲੀ. ਸੰਗ੍ਯਾ- ਇੱਕ ਪੀਲੇ ਰੰਗ ਦੀ ਬੇਲ, ਜਿਸ ਦੀ ਜੜ ਜ਼ਮੀਨ ਵਿੱਚ ਨਹੀਂ ਹੁੰਦੀ. ਇਹ ਬਿਰਛਾਂ ਉੱਪਰ ਫੈਲਦੀ ਹੈ ਅਤੇ ਉਨ੍ਹਾਂ ਦੇ ਰਸ ਨੂੰ ਚੂਸਕੇ ਪਲਦੀ ਅਤੇ ਵਧਦੀ ਹੈ. ਇਸ ਦਾ ਨਾਉਂ "ਵ੍ਰਿਕ੍ਸ਼ਾਦਨੀ" (ਬਿਰਛ ਖਾਣ ਵਾਲੀ) ਭੀ ਹੈ. ਦੇਖੋ, ਅਕਾਸ ਬੇਲ.


ਸੰਗ੍ਯਾ- ਇੰਦ੍ਰ. ਦੇਵਰਾਜ. ਸੁਰਨਾਥ.


ਸੰਗ੍ਯਾ- ਅਮਰਰਾਜ (ਇੰਦ੍ਰ) ਦਾ ਵੈਰੀ ਰਾਵਣ, ਉਸ ਦਾ ਅੰਤ ਕਰਨ ਵਾਲਾ ਤੀਰ. (ਸਨਾਮਾ)


ਸੰਗ੍ਯਾ- ਅਮਰ (ਦੇਵਤਿਆਂ) ਦਾ ਵੈਰੀ. ਦੈਤ. ਰਾਖਸ. "ਅਮਰਰਿ ਧਰਖੇ ਲਹਿ ਕਰ ਸਮਰੰ." (ਰਾਮਾਵ) ਸਮਰ (ਜੰਗ) ਦੇਖਕੇ ਦੈਤਾਂ ਦੇ ਦਿਲ ਦਹਿਲੇ.


ਸੰਗ੍ਯਾ- ਸ੍ਵਰਗ. ਦੇਵਤਿਆਂ ਦਾ ਲੋਕ। ੨. ਸਾਧੁਸੰਗ. ਸਿੱਖ ਸਮਾਜ.


ਦੇਖੋ, ਅਮ੍ਰਿਤਧਾਰਾ.